ਸਨਮਤੀ ਸਕੂਲ ਦੀ ਸਿਮਰਤ ਕੌਰ ਤਹਿਸੀਲ ’ਚੋਂ ਦੋਇਮ
05:35 AM May 18, 2025 IST
ਜਗਰਾਉਂ: ਸਥਾਨਕ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਸਿਮਰਤ ਕੌਰ ਅਰੋੜਾ ਨੇ ਦਸਵੀਂ ਜਮਾਤ ਦੇ ਨਤੀਜੇ ’ਚੋਂ 96.92 ਫ਼ੀਸਦ ਅੰਕਾਂ ਨਾਲ ਪੰਜਾਬ ਦੀ ਮੈਰਿਟ ਸੂਚੀ ਵਿੱਚ 20ਵਾਂ ਸਥਾਨ ਤੇ ਜਗਰਾਉਂ ਜ਼ਿਲ੍ਹੇ ’ਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਾਲ ਸੁਪ੍ਰਿਆ ਖੁਰਾਣਾ ਨੇ ਦੱਸਿਆ ਕਿ ਇਸ ਤੋਂ ਬਿਨਾਂ ਤਰਨਪ੍ਰੀਤ ਕੌਰ ਨੇ 95.07 ਤੇ ਅਰੁਸ਼ੀ ਨੇ 94.46, ਰਿੱਧੀਮਾ ਨੇ 93.84 ਫ਼ੀਸਦ ਅੰਕ ਹਾਸਲ ਕੀਤੇ ਹਨ। ਪ੍ਰਿੰਸੀਪਲ ਨੇ ਦੱਸਿਆ ਕਿ ਕੁੱਲ 116 ਵਿਦਿਆਰਥੀਆਂ ’ਚੋਂ 35 ਨੇ 80 ਫ਼ੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਸਕੂਲ ਦੀ ਪ੍ਰਬੰਕ ਕਮੇਟੀ ਦੇ ਪ੍ਰਧਾਨ ਰਮੇਸ਼ ਜੈਨ, ਉਪ ਪ੍ਰਧਾਨ ਕਾਂਤਾ ਸਿੰਗਲਾ ਅਤੇ ਸੈਕਟਰੀ ਮਹਾਂਵੀਰ ਜੈਨ, ਮੈਨੇਜਰ ਰਾਕੇਸ਼ ਜੈਨ ਤੋਂ ਇਲਾਵਾ ਮੈਂਬਰ ਸ਼ੁਭ ਜੈਨ, ਚੰਦਰ ਪ੍ਰਭਾ ਨੇ ਕੇ ਵਿਦਿਆਰਥੀਆ ਦਾ ਮੂੰਹ ਮਿੱਠਾ ਕਰਵਾਇਆ। -ਨਿੱਜੀ ਪੱਤਰ ਪ੍ਰੇਰਕ
Advertisement
Advertisement