ਸਦਮਾ
04:59 AM Jun 11, 2025 IST
ਰਾਜਪੁਰਾ: ਰਾਜਪੁਰਾ ਦੇ ਸਿਆਸੀ ਆਗੂ ਅਤੇ ਮਰਹੂਮ ਕੈਪਟਨ ਕੰਵਲਜੀਤ ਸਿੰਘ ਅਤੇ ਉਨ੍ਹਾਂ ਦੇ ਬੇਟੇ ਜਸਜੀਤ ਸਿੰਘ ਬੰਨੀ ਦੇ ਅਤਿ-ਨਜ਼ਦੀਕੀ ਰਹੇ ਆਗੂ ਜਸਵੰਤ ਸਿੰਘ ਅਲੂਣਾ ਦੀ ਮਾਤਾ ਕਰਮਜੀਤ ਕੌਰ ਦਾ ਦੇਹਾਂਤ ਹੋ ਗਿਆ। ਉਹ ਕੁੱਝ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਦਾ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਰਾਜਪੁਰਾ ਅਤੇ ਡੇਰਾਬੱਸੀ ਦੇ ਸਿਆਸੀ ਆਗੂਆਂ ਜਸਜੀਤ ਸਿੰਘ ਬੰਨੀ, ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਜਸਵਿੰਦਰ ਸਿੰਘ ਦੁੱਗਲ, ਮਨਪ੍ਰੀਤ ਕੌਰ ਡੌਲੀ, ਰਵਿੰਦਰ ਲਾਲੀ ਯੂਐਸਏ, ਜਗਜੀਤ ਸਿੰਘ ਛੜਬੜ, ਬਲਦੇਵ ਸਿੰਘ ਮਹਿਰਾ, ਰਣਜੀਤ ਸਿੰਘ ਰਾਣਾ, ਅਰਵਿੰਦਰ ਪਾਲ ਸਿੰਘ ਰਾਜੂ, ਜਸਵੀਰ ਸਿੰਘ ਚੰਦੂਆਂ ਤੇ ਬਲਵਿੰਦਰ ਸਿੰਘ ਸੈਂਹਬੀ ਨੇ ਮਾਤਾ ਕਰਮਜੀਤ ਕੌਰ ਦੇ ਅਕਾਲ ਚਲਾਣੇ ’ਤੇ ਪਰਿਵਾਰ ਅਤੇ ਜਸਵੰਤ ਸਿੰਘ ਅਲੂਣਾ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।- ਨਿੱਜੀ ਪੱਤਰ ਪ੍ਰੇਰਕ
Advertisement
Advertisement