ਸਤਿਸੰਗ ਭਲਕੇ
05:50 AM May 30, 2025 IST
ਖਰੜ: ਖਰੜ ਵਿੱਚ ਉਸਾਰੀ ਅਧੀਨ ਸ੍ਰੀ ਰਾਮ ਮੰਦਰ ਦਾ ਮੁੱਖ ਲੈਂਟਰ 15 ਜੂਨ ਨੂੰ ਪਾਇਆ ਜਾ ਰਿਹਾ ਹੈ। ਇਸ ਸਬੰਧੀ ਗਿਆਰਵਾਂ ਮਾਸਿਕ ਸਤਿਸੰਗ ਇਸ ਵਾਰ ਗਿਲਕੋ ਵੈਲੀ ਸੈਕਟਰ 127, ਗੇਟ ਨੰਬਰ-1 ਅਤੇ ਪਾਰਕ ਨੰਬਰ-1 ਵਿੱਚ 31 ਮਈ ਦਿਨ ਸ਼ਨਿਚਰਵਾਰ ਨੂੰ ਸ਼ਾਮ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਕਰਵਾਇਆ ਜਾਵੇਗਾ। ਉਸ ਤੋਂ ਬਾਅਦ ਭੰਡਾਰੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸ੍ਰੀ ਰਾਮ ਮੰਦਰ ਪਰਿਵਾਰ ਸੰਪਰਕ ਸਮਿਤੀ ਦੇ ਮੈਂਬਰ ਅਤੇ ਟੈਗੋਰ ਨਿਕੇਤਨ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਗੁਪਤਾ ਰਿੰਕੂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਤਿਸੰਗ ਵਿੱਚ ਆਉਣ। -ਪੱਤਰ ਪ੍ਰੇਰਕ
Advertisement
Advertisement
Advertisement