ਸਤਿਗੁਰੂ ਕਬੀਰ ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋਂ ਮੀਟਿੰਗ
ਧਾਰੀਵਾਲ, 21 ਮਈ
ਸਤਿਗੁਰੂ ਕਬੀਰ ਮੰਦਰ ਫੱਜੂਪੁਰ (ਧਾਰੀਵਾਲ) ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਸਤਿਗੁਰੂ ਕਬੀਰ ਮੰਦਰ ਫੱਜੂਪੁਰ ਵਿੱਚ ਹੋਈ। ਮੀਟਿੰਗ ਵਿੱਚ ਕਮੇਟੀ ਦੀ ਪਿਛਲੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਜੂਨ ਵਿੱਚ ਮਨਾਏ ਜਾਣ ਵਾਲੇ ਸਤਿਗੁਰੂ ਕਬੀਰ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਇਲਾਕੇ ਅੰਦਰ ਪ੍ਰਭਾਤ ਫੇਰੀਆਂ ਕੱਢਣ, ਨਗਰ ਕੀਰਤਨ ਕੱਢਣ ਅਤੇ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ਵਨੀ ਫੱਜੂਪੁਰ, ਸੈਕਟਰੀ ਗੁਰਬਚਨ ਸਿੰਘ ਜ਼ਿਲ੍ਹੇਦਾਰ, ਸੀਨੀਅਰ ਮੀਤ ਪ੍ਰਧਾਨ ਪ੍ਰੇਮਪਾਲ ਪੰਮਾ, ਕੈਸ਼ੀਅਰ ਪ੍ਰੇਮ ਭਗਤ ਅਹਿਮਦਾਬਾਦ, ਹਰੀ ਰਾਮ ਭਗਤ, ਪ੍ਰੇਮ ਸਿੰਘ ਬੇਦੀ ਕਲੋਨੀ ਧਾਰੀਵਾਲ, ਸਾਈਂ ਦਾਸ ਭਗਤ, ਕੁੰਦਨ ਲਾਲ ਮੁੱਖ ਸੇਵਾਦਾਰ, ਬਲਵਿੰਦਰ ਬਿੰਦਾ, ਨੰਬਰਦਾਰ ਕੀਮਤੀ ਲਾਲ, ਮਾਸਟਰ ਸੁਭਾਸ਼ ਚੰਦਰ, ਭਗਤ ਦੀਨਾ ਨਾਥ, ਹਰਵਿੰਦਰ ਪਾਲ, ਨੰਬਰਦਾਰ ਪ੍ਰੇਮ ਪਾਲ ਲੇਹਲ, ਪੂਰਨ ਚੰਦ, ਤਲਵਿੰਦਰ ਪਾਲ, ਅਜੀਤ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ, ਹਰਮੀਤ ਭਗਤ, ਜਤਿੰਦਰ ਭਗਤ ਦੀਨਪੁਰ, ਲਲਿਤ ਪ੍ਰਸਾਦ ਐਡਵੋਕੇਟ ਹਾਜ਼ਰ ਸਨ।