ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਤਲੁਜ ’ਚ ਡੁੱਬੇ ਦੂਜੇ ਨੌਜਵਾਨ ਦੀ ਵੀ ਲਾਸ਼ ਮਿਲੀ

07:05 AM Jun 14, 2025 IST
featuredImage featuredImage
ਗੁਰਮੀਤ ਸਿੰਘ ਤੇ ਸ਼ੁਭਪ੍ਰੀਤ ਸਿੰਘ

ਗੁਰਦੀਪ ਸਿੰਘ ਟੱਕਰ

Advertisement

ਮਾਛੀਵਾੜਾ, 13 ਜੂਨ
ਸਤਲੁਜ ਦਰਿਆ ਵਿੱਚ ਡੁੱਬਣ ਕਾਰਨ ਫੌਤ ਹੋਏ ਨੇੜਲੇ ਪਿੰਡ ਬਲੀਏਵਾਲ ਦੇ ਦੋਵੇਂ ਨੌਜਵਾਨਾਂ ਵਿੱਚੋਂ ਅੱਜ ਦੂਜੇ ਲੜਕੇ ਦੀ ਵੀ ਲਾਸ਼ ਮਿਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਭਪ੍ਰੀਤ ਸਿੰਘ ਦੀ ਲਾਸ਼ ਕੁੱਝ ਘੰਟਿਆਂ ਬਾਅਦ ਹੀ ਬਰਾਮਦ ਹੋ ਗਈ ਸੀ ਤੇ ਗੁਰਮੀਤ ਸਿੰਘ ਰਾਜੂ ਦੀ ਭਾਲ ਕੀਤੀ ਜਾ ਰਹੀ ਸੀ, ਜਿਸ ਦੀ ਲਾਸ਼ ਅੱਜ ਬਰਾਮਦ ਹੋਈ ਹੈ।

ਪਰਿਵਾਰਕ ਮੈਂਬਰ ਦਰਿਆ ਵਿੱਚ ਗੁਰਮੀਤ ਦੀ ਭਾਲ ਕਰ ਰਹੇ ਸਨ ਜਦੋਂ ਕਿਸੇ ਨੇ ਆ ਕੇ ਦੱਸਿਆ ਕਿ ਦਰਿਆ ਕੰਢੇ ਝਾੜੀਆਂ ਵਿੱਚ ਇੱਕ ਲਾਸ਼ ਫਸੀ ਹੋਈ ਹੈ। ਇਸ ਮਗਰੋਂ ਮੌਕੇ ’ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੇ ਗੁਰਮੀਤ ਦੀ ਪਛਾਣ ਕੀਤੀ। ਅੱਜ ਪਿੰਡ ਬਲੀਏਵਾਲ ਦੇ ਸਮਸ਼ਾਨ ਘਾਟ ਵਿੱਚ ਸ਼ੁਭਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੋਵਾਂ ਨੌਜਵਾਨਾਂ ਦੀ ਮੌਤ ਕਾਰਨ ਪਿੰਡ ਵਿਚ ਬੜਾ ਹੀ ਗ਼ਮਗੀਨ ਮਾਹੌਲ ਬਣਿਆ ਹੋਇਆ ਸੀ ਅਤੇ ਲੰਘੀ ਰਾਤ ਲੋਕਾਂ ਨੇ ਸੋਗ ਵਜੋਂ ਆਪਣੇ ਘਰਾਂ ਵਿਚ ਚੁੱਲ੍ਹੇ ਵੀ ਨਾ ਬਾਲੇ। ਦੋਵੇਂ ਨੌਜਵਾਨ ਗੂੜੇ ਮਿੱਤਰ ਸਨ।

Advertisement

ਮਨਾਹੀ ਦੇ ਬਾਵਜੂਦ ਨਹਿਰਾਂ ਤੇ ਦਰਿਆਵਾਂ ’ਚ ਨਹਾ ਰਹੇ ਨੇ ਨੌਜਵਾਨ
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਨਹਿਰਾਂ ਤੇ ਦਰਿਆਵਾਂ ਵਿੱਚ ਨਹਾਉਣ ਤੋਂ ਸਖ਼ਤ ਮਨਾ ਕੀਤਾ ਗਿਆ ਹੈ ਪਰ ਇਨ੍ਹਾਂ ਹਦਾਇਤਾਂ ਨੂੰ ਅਣਗੌਲਿਆਂ ਕਰਕੇ ਕਈ ਥਾਈਂ ਨੌਜਵਾਨ ਹਾਲੇ ਵੀ ਨਹਿਰਾਂ ਤੇ ਦਰਿਆਵਾਂ ਵਿੱਚ ਨਹਾਉਣ ਲਈ ਉਤਰ ਰਹੇ ਹਨ ਜੋ ਕਈ ਵਾਰ ਉਨ੍ਹਾਂ ਲਈ ਜਾਨਲੇਵਾ ਸਾਬਤ ਹੋ ਜਾਂਦਾ ਹੈ।
ਪੁਲੀਸ ਵੱਲੋਂ ਗੜ੍ਹੀ ਨਹਿਰ ’ਤੇ ਨਹਾਉਣ ਵਾਲਿਆਂ ਨੂੰ ਤਾੜਨਾ
ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਰਹਿੰਦ ਨਹਿਰ ਦੇ ਗੜ੍ਹੀ ਪੁਲ ’ਤੇ ਨਹਾਉਣ ਲਈ ਪਾਣੀ ’ਚ ਉਤਰਨ ਵਾਲੇ ਬੱਚਿਆਂ ਤੇ ਨੌਜਵਾਨਾਂ ਨੂੰ ਕਈ ਵਾਰ ਸਖ਼ਤ ਤਾੜਨਾ ਕੀਤੀ ਗਈ ਹੈ ਤੇ ਇਸ ਸਬੰਧੀ ਪੁਲੀਸ ਰੈਪਿੱਡ ਪਾਰਟੀ ਵੱਲੋਂ ਨਹਿਰ ਕੰਢੇ ਗਸ਼ਤ ਵੀ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਕਿਹਾ ਕਿ ਭਲਕੇ ਪੁਲੀਸ ਪਾਰਟੀ ਨੂੰ ਵਿਸ਼ੇਸ਼ ਤੌਰ ’ਤੇ ਨਹਿਰਾਂ ਕੰਢੇ ਭੇਜਿਆ ਜਾਵੇਗਾ ਤਾਂ ਜੋ ਹੋਰ ਕੋਈ ਹਾਦਸਾ ਨਾ ਵਾਪਰੇ।  

Advertisement