ਪੱਤਰ ਪ੍ਰੇਰਕਦੇਵੀਗੜ੍ਹ, 26 ਦਸੰਬਰਟਰੈਫਿਕ ਇੰਚਾਰਜ ਦਿਹਾਤੀ ਦੇਵੀਗੜ੍ਹ ਦੇ ਇੰਚਾਰਜ ਤਰਸੇਮ ਕੁਮਾਰ ਨੇ ਪੁਲੀਸ ਟੀਮ ਨਾਲ ਡੀ.ਐੱਸ.ਪੀ. ਟਰੈਫਿਕ ਅਛਰੂ ਰਾਮ ਦੀ ਅਗਵਾਈ ਹੇਠ ਕਸਬਾ ਦੇਵੀਗੜ੍ਹ ਵਿੱਚ ਸੜਕ ਕਿਨਾਰੇ ਲੱਗੀਆਂ ਨਾਜਾਇਜ਼ ਰੇਹੜੀਆਂ ਅਤੇ ਕਾਰਾਂ ਪਿੱਛੇ ਹਟਵਾਈਆਂ ਤਾਂ ਕਿ ਆਵਾਜਾਈ ਨੂੰ ਦਰੁਸਤ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਵਾਹਨਾਂ ਦੇ ਕਾਗਜ਼ ਨਾ ਬਣਾਉਣ ਵਾਲੇ ਨੌਜਵਾਨਾਂ ਨੂੰ ਤਾੜਨਾ ਕੀਤੀ। ਇਸ ਮੌਕੇ ਉਨ੍ਹਾਂ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਵੀ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਬਿਨਾਂ ਵਜਾ ਮੋਟਰਸਾਈਕਲਾਂ ਨੂੰ ਚਲਾਉਣ ਤੋਂ ਰੋਕਣ। ਇਸ ਦੌਰਾਨ ਉਨ੍ਹਾਂ ਜੁਗਾੜੂ ਰੇਹੜੀ ਵਾਲਿਆਂ ਨੂੰ ਵੀ ਤਾੜਨਾ ਕਰਦਿਆਂ ਕਿਹਾ ਕਿ ਧੁੰਦ ਦੇ ਮੌਸਮ ਦੌਰਾਨ ਰੇਹੜੀਆਂ ਧਿਆਨ ਨਾਲ ਚਲਾਉਣ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ। ਇਸ ਮੌਕੇ ਉਨ੍ਹਾਂ ਟਰੱਕਾਂ, ਟਰੈਕਟਰ ਟਰਾਲੀਆਂ ਤੇ ਬੱਸਾਂ ਪਿੱਛੇ ਰਿਫਲੈਕਟਰ ਲਾਉਣ ਦੀ ਵੀ ਅਪੀਲ ਕੀਤੀ।