ਸਟੱਡੀ ਸਰਕਲ ਵੱਲੋਂ ਗਿਆਨ ਅੰਜਨ ਸਮਰ ਕੈਂਪ
05:05 AM Jun 11, 2025 IST
ਜੈਤੋ: ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਕੂਲੀ ਬੱਚਿਆਂ ਦਾ ‘ਗਿਆਨ ਅੰਜਨ ਸਮਰ ਕੈਂਪ’ ਹੈ ਅਤੇ ਕੈਂਪ ਵਿੱਚ ਸਭ ਧਰਮਾਂ ਨਾਲ ਸਬੰਧਤ ਕਰੀਬ 300 ਬੱਚੇ ਹਿੱਸਾ ਲੈ ਰਹੇ ਹਨ। 2 ਜੂਨ ਤੋਂ ਸ਼ੁਰੂ ਹੋਏ ਇਸ ਕੈਂਪ ਦੀ ਸਮਾਪਤੀ 15 ਜੂਨ ਨੂੰ ਇਤਿਹਾਸਕ ਟੂਰ ਨਾਲ ਹੋਵੇਗੀ। ਕੈਂਪ ਦੌਰਾਨ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਅਤੇ ਚੰਗੇ ਇਨਸਾਨ ਬਣਨ ਲਈ ਸ਼ਾਰਟ ਮੂਵੀ, ਲੈਕਚਰ, ਵਿਰਾਸਤੀ ਤੰਬੋਲਾ ਅਤੇ ਹੋਰ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਮੌਕੇ ਕੋਆਰਡੀਨੇਟਰ ਡਾ. ਪ੍ਰਭਜੋਤ ਸਿੰਘ, ਜ਼ੋਨਲ ਸਕੱਤਰ ਰਣਜੀਤ ਸਿੰਘ ਖੱਚੜਾਂ, ਖੇਤਰੀ ਸਰਪ੍ਰਸਤ ਪ੍ਰਕਾਸ਼ ਸਿੰਘ ਜੈਤੋ, ਪ੍ਰਧਾਨ ਤੇਜ ਸਿੰਘ, ਸਕੱਤਰ ਕੁਲਵਿੰਦਰ ਸਿੰਘ, ਕਰਮਜੀਤ ਸਿੰਘ, ਇੰਦਰਜੀਤ ਸਿੰਘ, ਗੁਰਚਰਨ ਸਿੰਘ, ਅਸੀਸ ਕੁਮਾਰ, ਵੀਰ ਸਿੰਘ, ਪ੍ਰਭ ਕਮਲਜੀਤ ਕੌਰ, ਸਤਵੀਰ ਕੌਰ, ਰਜਨੀ, ਹਰਵਿੰਦਰ ਸਿੰਘ ਹੈਪੀ, ਤਰਸੇਮ ਸਿੰਘ, ਪੁਨੀਤ ਸਿੰਘ ਆਦਿ ਵੱਲੋਂ ਤਨਦੇਹੀ ਨਾਲ ਸੇਵਾ ਨਿਭਾਈ ਜਾ ਰਹੀ ਹੈ। - ਪੱਤਰ ਪ੍ਰੇਰਕ
Advertisement
Advertisement
Advertisement