ਸਟੈਂਡਿੰਗ ਕਮੇਟੀ ਦੀਆਂ ਮੀਟਿੰਗਾਂ ਵਿਚੋਂ ਗ਼ੈਰਹਾਜ਼ਰ ਰਹਿੰਦੇ ਨੇ ਬਹੁਤੇ ਸੰਸਦ ਮੈਂਬਰ
04:25 AM May 29, 2025 IST
ਨਵੀਂ ਦਿੱਲੀ: ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਸਤੰਬਰ ’ਚ ਬਣੀਆਂ ਸੰਸਦੀ ਸਟੈਂਡਿੰਗ ਕਮੇਟੀਆਂ ਦੀਆਂ ਮੀਟਿੰਗਾਂ ’ਚੋਂ ਵੱਖ ਵੱਖ ਪਾਰਟੀਆਂ ਦੇ ਕਈ ਸੰਸਦ ਮੈਂਬਰ ਲਾਂਭੇ ਰਹੇ। ਵੈੱਬਸਾਈਟ ’ਤੇ ਦਿੱਤੇ ਗਏ ਅੰਕੜਿਆਂ ਮੁਤਾਬਕ 16 ਸਟੈਂਡਿੰਗ ਕਮੇਟੀਆਂ ਦੇ ਪੁਨਰਗਠਨ ਮਗਰੋਂ ਔਸਤਨ ਕਰੀਬ 60 ਫ਼ੀਸਦ ਮੈਂਬਰ ਹੀ ਕਮੇਟੀਆਂ ਦੀਆਂ ਮੀਟਿੰਗਾਂ ’ਚ ਹਾਜ਼ਰ ਰਹੇ। ਲੋਕ ਸਭਾ ਦੀਆਂ ਦਰਜਨ ਸਟੈਂਡਿੰਗ ਕਮੇਟੀਆਂ ਦੀਆਂ ਮੀਟਿੰਗਾਂ ’ਚੋਂ 40 ਫ਼ੀਸਦੀ ਮੈਂਬਰ ਗ਼ੈਰਹਾਜ਼ਰ ਰਹੇ। -ਪੀਟੀਆਈ
Advertisement
Advertisement