ਸਟੇਡੀਅਮ ਦੀ ਮੁਰੰਮਤ ਕਰਵਾਏ ਸਰਕਾਰ: ਸ਼ੁਭਮ
05:41 AM May 18, 2025 IST
ਧੂਰੀ: ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ ਨੇ ਸ਼ਹਿਰ ’ਚ ਬਣੇ ਇਕਲੌਤੇ ਬੈਡਮਿੰਟਨ ਸਟੇਡੀਅਮ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਸਟੇਡੀਅਮ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਜਿਸ ਦੀ ਲੱਕੜ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਜਿੱਥੇ ਬੱਚਿਆਂ ਦੇ ਖੇਡਣ ਸਮੇਂ ਵੱਡੀ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਕਿਹਾ ਇਸ ਸਟੇਡੀਅਮ ਦੀ ਰਿਪੇਅਰ ਕਰਵਾਉਣ ਲਈ ਉਨ੍ਹਾਂ ਧੂਰੀ ਦੇ ਕਾਰਜਸਾਧਕ ਅਫਸਰ ਗੁਰਿੰਦਰ ਸਿੰਘ ਨੂੰ ਅਨੇਕਾਂ ਵਾਰ ਜਾਣੂ ਕਰਵਾਇਆ ਹੋਇਆ ਪਰ ਅਫਸੋਸ ਉਨ੍ਹਾਂ ਦਾ ਵੀ ਇਸ ਸਟੇਡੀਅਮ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਜੇ ਜਲਦੀ ਇਸ ਸਟੇਡੀਅਮ ਦੀ ਰਿਪੇਅਰ ਨਾ ਕਰਵਾਈ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਸਬੰਧੀ ਧੂਰੀ ਦੇ ਕਾਰਜ ਸਾਧਕ ਅਫਸਰ ਗੁਰਿੰਦਰ ਸਿੰਘ ਨੇ ਕਿਹਾ ਇਸ ਸਟੇਡੀਅਮ ਦੀ ਰਿਪੇਅਰ ਜਲਦੀ ਕਰਵਾ ਦਿੱਤੀ ਜਾਵੇਗੀ। -ਖੇਤਰੀ ਪ੍ਰਤੀਨਿਧ
Advertisement
Advertisement
Advertisement