ਸਕੂਲ ਵਿੱਚ ਕ੍ਰਿਸਮਸ ਮਨਾਈ
07:00 AM Dec 25, 2024 IST
ਲੁਧਿਆਣਾ: ਇੱਥੇ ਸੇਂਟ ਜ਼ੇਵੀਅਰ ਪਲੇਅ ਵੇਅ ਸਕੂਲ ਵਿੱਚ ਅੱਜ ਕ੍ਰਿਸਮਸ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਕੂਲ ਕੈਂਪਸ ਨੂੰ ਲਾਲ ਰੰਗ ਦੇ ਗੁਬਾਰਿਆਂ ਅਤੇ ਹੋਰ ਸਜਾਵਟੀ ਚੀਜ਼ਾਂ ਨਾਲ ਸਜਾਇਆ ਹੋਇਆ ਸੀ। ਇਸ ਤਿਉਹਾਰ ਨੂੰ ਮਨਾਉਣ ਲਈ ਸਕੂਲ ਦੇ ਵਿਦਿਆਰਥੀ ਆਪੋ-ਆਪਣੇ ਘਰਾਂ ਤੋਂ ਹੀ ਸੋਹਣੇ ਪਹਿਰਾਵੇ ਪਾ ਕੇ ਆਏ ਹੋਏ ਸਨ।ਇਸ ਦੌਰਾਨ ਬੱਚਿਆਂ ਨੇ ਵੱਖ ਵੱਖ ਨਾਚਾਂ ਦੀ ਪੇਸ਼ਕਾਰੀ ਕੀਤੀ ਅਤੇ ਕਵਿਤਾਵਾਂ ਸੁਣਾਈਆਂ। -ਖੇਤਰੀ ਪ੍ਰਤੀਨਿਧ
Advertisement
Advertisement