ਸਕੂਲ ਵਿੱਚ ‘ਅਖਬਾਰ ਪੜ੍ਹੋ’ ਮੁਕਾਬਲੇ
06:54 AM May 30, 2025 IST
ਦਸੂਹਾ: ਇੱਥੇ ਸੁਸ਼ੀਲਾਵਤੀ ਜਗਦੀਸ਼ ਚੰਦਰ ਡੀਏਵੀ (ਐੱਸਵੀਜੇਸੀਡੀਏਵੀ) ਪਬਲਿਕ ਸਕੂਲ ਵਿੱਚ ਪਿੰਸੀਪਲ ਰਸ਼ਮੀ ਮੈਂਗੀ ਦੀ ਅਗਵਾਈ ਹੇਠ ਅੰਗਰੇਜ਼ੀ ਭਾਸ਼ਾ ਦੇ ਇੰਟਰ ਹਾਊਸ ਅਖਬਾਰ ਪੜ੍ਹੋ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚ ਤੀਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਵਿੱਚ ਵੱਖ-ਵੱਖ ਪੜਾਵਾਂ ਦੇ ਆਧਾਰ ਤੇ ਵਿਦਿਆਰਥੀਆਂ ਨੂੰ ਚੁਣਿਆ ਗਿਆ। ਆਖਰੀ ਰਾਊਂਡ ਲਈ ਚੁਣੇ ਗਏ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ। ਪ੍ਰਿੰ. ਮੈਡਮ ਮੈਂਗੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮੁੱਖ ਮੰਤਵ ਵਿਦਿਆਰਥੀਆਂ ਅੰਦਰ ਅਖਬਾਰ ਪੜ੍ਹਨ ਦੀ ਰੁਚੀ ਪੈਦਾ ਕਰਨ ਦੇ ਨਾਲ ਨਾਲ ਅੰਗਰੇਜ਼ੀ ਭਾਸ਼ਾ ਦੇ ਉਚਾਰਨ ਵਿੱਚ ਸੁਧਾਰ ਲਿਆਉਣਾ ਹੈ। ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਪ੍ਰਸ਼ੰਸਾ ਪੱਤਰ ਭੇਟ ਕਰਦਿਆਂ ਪ੍ਰਿੰਸੀਪਲ ਮੈਂਗੀ ਨੇ ਵਿਦਿਆਰਥੀਆਂ ਨੂੰ ਆਪਣਾ ਹੁਨਰ ਹੋਰ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ। -ਪੱਤਰ ਪ੍ਰੇਰਕ
Advertisement
Advertisement
Advertisement