ਪੱਤਰ ਪ੍ਰੇਰਕਪਠਾਨਕੋਟ, 1 ਜਨਵਰੀਚੋਰਾਂ ਨੇ ਲੰਘੇ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਬਕਨੌਰ ਨੂੰ ਨਿਸ਼ਾਨਾ ਬਣਾਇਆ ਅਤੇ 7 ਕੁਇੰਟਲ ਚਾਵਲ, 3 ਕੁਇੰਟਲ ਕਣਕ, 1 ਐਲਈਡੀ ਤੇ 1 ਗੈਸ ਸਿਲੰਡਰ ਚੋਰੀ ਕਰ ਕੇ ਲੈ ਗਏ। ਸਕੂਲ ਮੁਖੀ ਸ੍ਰਿਸ਼ਟਾ ਦੇਵੀ ਨੇ ਦੱਸਿਆ ਕਿ ਸਕੂਲ ਵਿੱਚ ਛੁੱਟੀਆਂ ਚੱਲ ਰਹੀਆਂ ਹਨ। ਲੰਘੇ ਕੱਲ੍ਹ ਮਿਡ-ਡੇਅ ਮੀਲ ਲਈ ਵਰਕਰਾਂ ਵੱਲੋਂ ਸਕੂਲ ਵਿੱਚ ਬਰਤਨਾਂ ਦੀ ਸਾਫ਼-ਸਫ਼ਾਈ ਲਈ ਸਕੂਲ ਨੂੰ ਖੋਲ੍ਹਿਆ ਗਿਆ ਤਾਂ ਸਕੂਲ ਦੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ। ਉਨ੍ਹਾਂ ਤੁਰੰਤ ਇਸ ਦੀ ਜਾਣਕਾਰੀ, ਉਸ ਨੂੰ ਅਤੇ ਪਿੰਡ ਦੇ ਸਰਪੰਚ ਨੂੰ ਦਿੱਤੀ। ਜਦੋਂ ਉਨ੍ਹਾਂ ਸਕੂਲ ਪੁੱਜ ਕੇ ਦੇਖਿਆ ਤਾਂ ਸਕੂਲ ਅੰਦਰੋਂ 7 ਕੁਇੰਟਲ ਚਾਵਲ, 3 ਕੁਇੰਟਲ ਕਣਕ, 1 ਐਲਈਡੀ ਤੇ 1 ਗੈਸ ਸਿਲੰਡਰ ਗਾਇਬ ਸਨ। ਇਸ ਚੋਰੀ ਦੀ ਸ਼ਿਕਾਇਤ ਪੁਲੀਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲੀਸ ਵੱਲੋਂ ਸਕੂਲ ਦਾ ਦੌਰਾ ਕਰਕੇ ਘਟਨਾ ਦਾ ਜਾਇਜ਼ਾ ਲਿਆ ਗਿਆ।