ਸਕੂਲ ਨੇ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ
05:24 AM May 30, 2025 IST
ਨਿੱਜੀ ਪੱਤਰ ਪ੍ਰੇਰਕਘੱਗਾ, 29 ਮਈ
Advertisement
ਸੇਂਟ ਜ਼ੇਵੀਅਰਜ਼ ਇੰਟਰਨੈਸ਼ਨਲ ਸਕੂਲ ਅਤਾਲਾਂ ਵੱਲੋਂ ਸਕੂਲ ਵਿੱਚ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅਤੇ ਦਇਆ, ਸੇਵਾ ਤੇ ਭਾਈਚਾਰੇ ਦਾ ਸੁਨੇਹਾ ਫੈਲਾਉਣ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ।
ਸਕੂਲ ਅਸੈਂਬਲੀ ਦੌਰਾਨ ਹਰਮੇਸ਼ ਕੁਮਾਰ , ਦਿਨੇਸ਼ ਮਿੱਤਲ ਅਤੇ ਸ਼੍ਰੀਮਤੀ ਜਵਿੰਦਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਗੁਰੂ ਅਰਜਨ ਦੇਵ ਦੀ ਸ਼ਹਾਦਤ, ਉਨ੍ਹਾਂ ਦੀ ਮਨੁੱਖਤਾ ਦੀ ਭਲਾਈ ਲਈ ਕੀਤੇ ਯਤਨਾਂ ਬਾਰੇ ਜਾਣਕਾਰੀ ਦਿੱਤੀ ਗਈ।
Advertisement
ਸਕੂਲ ਦੇ ਪ੍ਰਿੰਸੀਪਲ ਅਰਨਬ ਸਰਕਾਰ ਅਤੇ ਅਨਿਦਿਆ ਸਰਕਾਰ ਨੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਕੀਤੇ ਗਏ ਉਤਸ਼ਾਹਪੂਰਕ ਯਤਨਾਂ ਦੀ ਸ਼ਲਾਘਾ ਕੀਤੀ।
Advertisement