ਸਕੂਲ ਨੂੰ ਸਥਿਰ ਵਿਕਾਸ ਉਦੇਸ਼ ਐਵਾਰਡ
05:09 AM Jul 03, 2025 IST
ਧੂਰੀ: ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਧੂਰੀ ਸਕੂਲ ਨੂੰ ਸਥਿਰ ਵਿਕਾਸ ਉਦੇਸ਼ (ਐੱਸਡੀਜੀਐੱਸ) ਸਕੂਲ ਐਵਾਰਡ ਨਾਲ ਸਨਮਾਨਿਆ ਗਿਆ। ਇਹ ਐਵਾਰਡ ਸਕੂਲ ਨੂੰ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਨਜ਼ਰੀਏ ਨੂੰ ਲਾਗੂ ਕਰਨ ਅਤੇ ਸਸਤੇ ਵਿਕਾਸ ਦੇ ਅਭਿਆਸ ਅਪਣਾਉਣ ਲਈ ਮਿਲਿਆ ਹੈ ਤੇ ਇਸ ਐਵਾਰਡ ਨੂੰ ਇੰਡੀਆ ਇੰਟਰਨੈਸ਼ਨਲ ਸੈਂਟਰ, ਲੋਧੀ ਰੋਡ, ਨਵੀਂ ਦਿੱਲੀ ਵਿੱਚ ਹੋਏ ਐਜੂਕੇਸ਼ਨ ਲੀਡਰਸ਼ਿਪ ਕਨਕਲੇਵ ਦੌਰਾਨ ਸਕੂਲ ਨੂੰ ਦਿੱਤਾ ਗਿਆ। ਇਸ ਐਵਾਰਡ ਨੂੰ ਸਕੂਲ ਪ੍ਰਿੰਸੀਪਲ. ਸਤਬੀਰ ਸਿੰਘ ਨੇ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਇਸ ਐਵਾਰਡ ਨਾਲ ਸਕੂਲ ਦਾ ਮਾਣ ਸਨਮਾਨ ਹੋਰ ਵਧਿਆ ਹੈ। ਇਸ ਸ਼ਾਨਦਾਰ ਉਪਲਬਧੀ ’ਤੇ ਟਰੱਸਟ ਦੇ ਚੇਅਰਮੈਨ ਪਰਮਜੀਤ ਸਿੰਘ ਗਿੱਲ ਅਤੇ ਸਕੱਤਰ ਬਲਵੰਤ ਸਿੰਘ ਰੰਧਾਵਾ ਨੇ ਸਕੂਲ ਪ੍ਰਿੰਸੀਪਲ ਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ
Advertisement
Advertisement