ਸਕੂਲ ’ਚ ਸਮਰ ਕੈਂਪ
04:48 AM Jun 05, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਜੂਨ
ਪੀਐੱਮ ਸ੍ਰੀ ਸਕੂਲ ਮੰਗੋਲੀ ਜਾਟਾਨ ਵਿੱਚ ਸਮਰ ਕੈਂਪ ਲਾਇਆ ਗਿਆ। ਸਕੂਲ ਦੇ ਸਮਾਜ ਸ਼ਾਸਤਰ ਦੇ ਅਧਿਆਪਕ ਮਨੋਜ ਤੇ ਸੰਜੀਵ ਨੇ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਇਸ ਕੈਂਪ ਵਿਚ ਦੂਜੇ ਸੂਬਿਆਂ ਦੀ ਭਾਸ਼ਾ, ਬੋਲੀ ਤੇ ਸਾਹਿਤ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ। ਕੈਂਪ ਦੇ ਪਹਿਲੇ ਦਿਨ ਬੱਚਿਆਂ ਨੂੰ ਰਾਜਸਥਾਨੀ ਤੇ ਉਥੋਂ ਦੇ ਸੱਭਿਆਚਾਰ ਬਾਰੇ ਜਾਣਕਾਰੀ ਦਿੱਤੀ ਗਈ। ਬੱਚਿਆਂ ਨੇ ਰਾਜਸਥਾਨੀ ਗੀਤਾਂ ਦਾ ਪੂਰਾ ਆਨੰਦ ਮਾਣਿਆ। ਸਕੂਲ ਦੇ ਪ੍ਰਿੰਸੀਪਲ ਲਾਜਪਤ ਰਾਏ ਗਰਗ ਨੇ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਦੇ ਗਿਆਨ ਵਿਚ ਵਾਧਾ ਕਰਦੇ ਹਨ। ਉਨ੍ਹਾਂ ਨੇ ਇਸ ਨੂੰ ਸਰਕਾਰ ਦਾ ਇਕ ਸ਼ਾਨਦਾਰ ਕਦਮ ਕਰਾਰ ਦਿੱਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਮਨੋਜ ਕੁਮਾਰ ਤੋਂ ਇਲਾਵਾ ਅਧਿਆਪਕਾਂ ਸੰਜੀਵ ਕੁਮਾਰ, ਗੁਰਜੀਤ ਪਾਲ, ਸੀਮਾ ਸ਼ਰਮਾ, ਦੀਪਕਾ, ਰਿੰਪੀ ਸੈਣੀ ਤੇ ਬੱਚਿਆਂ ਦੇ ਮਾਪੇ ਵੀ ਮੌਜੂਦ ਸਨ।
Advertisement
Advertisement