ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਕੂਲ ’ਚ ਵਪਾਰ ਮੇਲਾ ਲਾਉਣ ਦਾ ਵਿਰੋਧ

05:52 AM Jun 03, 2025 IST
featuredImage featuredImage

ਖੇਤਰੀ ਪ੍ਰਤੀਨਿਧ
ਪਟਿਆਲਾ, 2 ਜੂਨ
ਤ੍ਰਿਪੜੀ ਸਥਿਤ ਹਿੰਦੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਕੂਲ ਟਰੱਸਟ ਵੱਲੋਂ ਪ੍ਰਾਈਵੇਟ ਕੰਪਨੀ ਨਾਲ ਕਰਾਰ ਕਰ ਕੇ ਵਪਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਸਕੂਲ ਦੀ ‘ਓਲਡ ਸਟੂਡੈਂਟ ਐਸੋਸੀਏਸ਼ਨ’ ਸਣੇ ਹਿੰਦੂ ਪਬਲਿਕ ਸਕੂਲ ਬਚਾਓ ਸੰਘਰਸ਼ ਕਮੇਟੀ ਅਤੇ ਡਾ. ਬੀਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ। ਤ੍ਰਿਪੜੀ ਪਾਣੀ ਵਾਲੀ ਟੈਂਕੀ ਪਾਰਕ ਤੋਂ ਸ਼ੁਰੂ ਹੋਇਆ ਇਹ ਰੋਸ ਮਾਰਚ ਬਾਜ਼ਾਰ ’ਚੋਂ ਹੁੰਦਾ ਹੋਇਆ ਸਕੂਲ ਦੇ ਮੇਨ ਗੇਟ ’ਤੇ ਖ਼ਤਮ ਹੋਇਆ।
ਸੰਸਥਾ ਦੇ ਨੁਮਾਇੰਦੇ ਸੁਧੀਰ ਪਾਹੂਜਾ ਨੇ ਦੱਸਿਆ ਕਿ ਇਸ ਮੌਕੇ ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਪੂਰਨ ਢੀਂਗਰਾ ਨੇ ਕਿਹਾ ਕਿ ਇਹ ਵਪਾਰਕ ਮੇਲਾ ਬੱਚਿਆਂ ਦੇ ਪੜ੍ਹਨ ਅਤੇ ਖੇਡਣ ਦੇ ਹੱਕ ’ਤੇ ਡਾਕਾ ਹੈ। ਉਨ੍ਹਾਂ ਦੱਸਿਆ ਕਿ ਇਹ ਵਪਾਰ ਮੇਲਾ ਜੁਲਾਈ ਤੋਂ ਵੱਧ ਸਮੇਂ ਤੱਕ ਲਾਉਣ ਦੀ ਮਨਜ਼ੂਰੀ ਦਿੱਤੇ ਜਾਣ ਦੀ ਚਰਚਾ ਹੈ ਜਦੋਂਕਿ ਸਕੂਲ ਦੀਆਂ ਛੁੱਟੀਆਂ 30 ਜੂਨ ਤੱਕ ਹੀ ਹਨ। ਉਨ੍ਹਾਂ ਕਿਹਾ ਕਿ ਇਹ ਥਾਂ ਸਕੂਲ ਲਈ ਮਿਲੀ ਹੈ ਨਾ ਕਿ ਵਪਾਰਕ ਕੰਮ ਲਈ। ਇਸ ਲਈ ਇਸ ਵਪਾਰ ਮੇਲੇ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਕੋਈ ਖੇਡ ਐਕਟੀਵਿਟੀ ਤੇ ਸਮਰ ਕੈਂਪ ਜਿਹੀ ਗਤੀਵਿਧੀ ਕਰਵਾਈ ਜਾਂਦੀ। ਇਸ ਮੌਕੇ ਸਕੂਲ ਬਚਾਓ ਸੰਘਰਸ਼ ਕਮੇਟੀ ਦੇ ਨੁਮਾਇੰਦੇ ਸੰਦੀਪ ਚੌਧਰੀ ਨੇ ਕਿਹਾ ਕਿ ਸਕੂਲ ਦੀ ਸੰਪਤੀ ਲਾਭ ਲਈ ਨਹੀਂ ਬਲਕਿ ਭਵਿੱਖ ਦੀ ਲੀਡਰਸ਼ਿਪ ਘੜ੍ਹਨ ਲਈ ਹੁੰਦੀ ਹੈ। ਸੰਸਥਾਵਾਂ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਤੁਰੰਤ ਨਿੱਜੀ ਵਪਾਰ ਮੇਲੇ ਦੀ ਇਜਾਜ਼ਤ ਰੱਦ ਕੀਤੀ ਜਾਵੇ।
ਇਸ ਮੌਕੇ ਸੁਧੀਰ ਪਾਹੂਜਾ, ਰਾਹੁਲ ਸਿੰਧੀ, ਭਰਤ ਸਿੰਧੀ, ਦਿਨੇਸ਼ ਗੋਗੀਆ, ਪੋਮੀ ਅਹੂਜਾ, ਰਿਪੁਲ ਜਿੰਦਲ, ਮਹੇਸ਼ ਤਨੇਜਾ, ਪ੍ਰਦੀਪ ਸ਼ਰਮਾ, ਦਿਨੇਸ਼ ਤਨੇਜਾ ਅਤੇ ਡਾ. ਅਮਰਜੀਤ ਆਦਿ ਵੀ ਮੌਜੂਦ ਸਨ।

Advertisement

Advertisement