ਸਕੂਲ ’ਚ ਪਤੰਗ ਬਣਾਉਣ ਤੇ ਫੈਂਸੀ ਡਰੈੱਸ ਮੁਕਾਬਲੇ
05:03 AM Jan 11, 2025 IST
ਸ੍ਰੀ ਮੁਕਤਸਰ ਸਾਹਿਬ: ਦੇਸ਼ ਭਗਤ ਗਲੋਬਲ ਸਕੂਲ ’ਚ ਵਿਦਿਆਰਥੀਆਂ ਦੇ ਮਨਾਂ ’ਚ ਛੁੱਪੀ ਕਲਾ ਨੂੰ ਉਭਾਰਨ ਲਈ ਪਤੰਗ ਬਣਾਉਣ ਅਤੇ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਗਏ। ਦੇਸ਼ ਭਗਤ ਗਰੁੱਪ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਡਾ. ਤੇਜਿੰਦਰ ਕੌਰ, ਪ੍ਰਿੰਸੀਪਲ ਡਾ. ਸੰਜੀਵ ਜਿੰਦਲ, ਡਾ. ਪਰਮਜੀਤ ਕੌਰ ਦੀ ਅਗਵਾਈ ਹੇਠ ਹੋਏ ਇਨ੍ਹਾਂ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਬੜੇ ਚਾਅ ਨਾਲ ਹਿੱਸਾ ਲਿਆ ਅਤੇ ਖੂਬਸੂਰਤ ਪਤੰਗ ਬਣਾਏ। ਫੈਂਸੀ ਡਰੈਸ ਮੁਕਾਬਲੇ ’ਚ ਬਾਲਾਂ ਨੇ ਤਰ੍ਹਾਂ-ਤਰ੍ਹਾਂ ਦੇ ਰੂਪ ਬਣਾਏ। ਅਖੀਰ ’ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਡਾ. ਦਿਲਬਾਗ ਸਿੰਘ, ਰਪਿੰਦਰ ਬੁੱਟਰ, ਡਾ. ਮੁਨੀਸ਼ ਜੋਸ਼ੀ, ਮਨਜਿੰਦਰ ਕੌਰ, ਮੇਜਰ ਚੰਦ, ਨਵਦੀਪ ਸਿੰਘ ਅਤੇ ਦਿਲਬਾਗ ਸਿੰਘ ਬਾਗੀ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement