ਸਕੂਲ ’ਚੋਂ ਅੱਵਲ ਆਏ ਤੇਜਵੀਰ ਦਾ ਸਨਮਾਨ
04:40 AM May 21, 2025 IST
ਮਹਾਂਵੀਰ ਮਿੱਤਲ
ਜੀਂਦ, 20 ਮਈ
ਇੱਥੇ ਐੱਸਡੀ ਸੀਨੀਅਰ ਸਕੈਂਡਰੀ ਸਕੂਲ ਨਰਵਾਣਾ ਦਾ ਦਸਵੀਂ ਜਮਾਤ ਦਾ ਨਤੀਜਾ ਸੌ ਫ਼ੀਸਦ ਰਿਹਾ। ਸਕੂਲ ਦੇ ਪ੍ਰਿੰਸੀਪਲ ਰਾਮਫਲ ਚਹਿਲ ਨੇ ਦੱਸਿਆ ਕਿ 10ਵੀਂ ਦੀ ਬੋਰਡ ਦੀ ਪ੍ਰੀਖਿਆ ਵਿੱਚ 63 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 27 ਵਿਦਿਆਰਥੀਆਂ ਨੇ ਮੈਰਿਟ ਵਿੱਚ ਸਥਾਨ ਬਣਾਇਆ ਅਤੇ ਹੋਰ ਵਿਦਿਆਰਥੀਆਂ ਪਹਿਲੇ ਦਰਜੇ ਵਿੱਚ ਪਾਸ ਹੋਏ। ਸ੍ਰੀ ਚਹਿਲ ਨੇ ਦੱਸਿਆ ਕਿ ਤੇਜਵੀਰ ਸੁਰਬਰਾ ਨੇ ਸਭ ਤੋਂ ਵੱਧ 478 ਅੰਕ ਲੈ ਕੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂਕਿ ਸੰਧਿਆ ਨੇ 476 ਅੰਕ ਲੈ ਕੇ ਦੂਜਾ ਸਥਾਨ ਅਤੇ ਹੰਸ਼ਿਕਾ ਨੇ 470 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਪ੍ਰਸ਼ਾਸਕ ਤੇ ਡੀਐੱਮਸੀ ਨਗਰ ਪਰਿਸ਼ਦ ਜੀਂਦ ਗੁਲਜ਼ਾਰ ਮਲਿਕ ਨੇ ਸਾਰੇ ਹੋਣਹਾਰ ਬੱਚਿਆਂ, ਸਟਾਫ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਇੰਝ ਹੀ ਮਿਹਨਤ ਕਰਨ ਦੀ ਉਮੀਦ ਪ੍ਰਗਟਾਈ।
Advertisement
Advertisement