ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਕੂਲ ਖੇਡ ਵਿੰਗਾਂ ਦੇ ਦਾਖ਼ਲਿਆਂ ਲਈ ਟਰਾਇਲਾਂ ’ਤੇ ਸਵਾਲ ਉੱਠੇ

05:20 AM May 10, 2025 IST
featuredImage featuredImage

ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 9 ਮਈ

Advertisement

ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ ਨੇ ਪੰਜਾਬ ਵਿਚ ਸਰਕਾਰੀ ਸਕੂਲਾਂ ਵਿਚ ਚੱਲਦੇ ਰਿਹਾਇਸ਼ੀ ਖੇਡ ਵਿੰਗਾਂ ਵਿਚ ਦਾਖ਼ਲਿਆਂ ਲਈ 12 ਮਈ ਤੋਂ 14 ਮਈ ਤੱਕ ਨਿਰਧਾਰਿਤ ਕੀਤੇ ਗਏ ਟਰਾਇਲਾਂ ਉੱਤੇ ਸਵਾਲ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਰਾਜ ਦੇ ਖੇਡ ਵਿੰਗਾਂ ਦੇ ਦਾਖਲਿਆਂ ਲਈ ਬਾਸਕਟਬਾਲ, ਹਾਕੀ, ਫੁੱਟਬਾਲ, ਬਾਕਸਿੰਗ, ਕਬੱਡੀ ਨੈਸ਼ਨਲ, ਜੂਡੋ, ਕੁਸ਼ਤੀਆਂ, ਅਥਲੈਟਿਕਸ, ਤੈਰਾਕੀ, ਸ਼ੂਟਿੰਗ, ਵਾਲੀਬਾਲ, ਵੇਟ ਲਿਫ਼ਟਿੰਗ ਅਤੇ ਨੈੱਟਬਾਲ ਦੀਆਂ ਟੀਮਾਂ ਲਈ ਅੰਡਰ-14 ਤੋਂ ਅੰਡਰ-19 ਤੱਕ ਦੇ ਲੜਕੇ ਲੜਕੀਆਂ ਦੇ ਟਰਾਇਲ 12 ਮਈ ਤੋਂ 14 ਮਈ ਤੱਕ ਨਿਰਧਾਰਿਤ ਕੀਤੇ ਗਏ ਹਨ।
ਬੈਦਵਾਣ ਨੇ ਕਿਹਾ ਕਿ 5 ਮਈ ਤੋਂ 14 ਮਈ ਤੱਕ ਹੀ ਸ੍ਰੀ ਪਟਨਾ ਸਾਹਿਬ ਵਿਖੇ ਅੰਡਰ 18 ਵਰਗ ਤੱਕ ਦੇ ਬੱਚਿਆਂ ਦੀਆਂ ਖੇਲੋ ਇੰਡੀਆਂ ਖੇਡਾ ਚੱਲ ਰਹੀਆਂ ਹਨ। ਖੇਡਾਂ ਵਿਚ ਪੰਜਾਬ ਤੋਂ ਵੱਡੀ ਗਿਣਤੀ ਵਿਚ ਬੱਚੇ ਭਾਗ ਲੈਣ ਲਈ ਗਏ ਹੋਏ ਹਨ, ਜੋ ਕਿ 14 ਮਈ ਤੋਂ ਬਾਅਦ ਹੀ ਵਾਪਿਸ ਪਰਤਣਗੇ। ਉਨ੍ਹਾਂ ਕਿਹਾ ਕਿ ਪਟਨਾ ਸਾਹਿਬ ਗਏ ਖਿਡਾਰੀ ਪੰਜਾਬ ਦੇ ਸਕੂਲਾਂ ਦੇ ਖੇਡ ਵਿੰਗਾਂ ਵਿਚ ਟਰਾਇਲ ਦੇਣ ਅਤੇ ਦਾਖ਼ਲਾ ਲੈਣ ਤੋਂ ਵਾਂਝੇ ਰਹਿ ਜਾਣਗੇ।
ਉਨ੍ਹਾਂ ਨੇ ਖੇਡ ਵਿੰਗਾਂ ਦੇ ਦਾਖ਼ਲਿਆਂ ਲਈ ਸਿਰਫ਼ ਖੇਡ ਵਿੰਗਾਂ ਵਾਲੇ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਵਿਚ ਹੀ ਦਾਖ਼ਲਾ ਲਏ ਹੋਣ ਦੀ ਸ਼ਰਤ ਨੂੰ ਵੀ ਗੈਰਜ਼ਰੂਰੀ ਦੱਸਿਆ। ਉਨ੍ਹਾਂ ਕਿਹਾ ਕਿ ਨਵੋਦਿਆ, ਕੇਂਦਰੀ ਅਤੇ ਸੀਬੀਐਸਈ ਸਕੂਲਾਂ ਵਿਚ ਵੀ ਪੰਜਾਬ ਦੇ ਵੱਡੀ ਗਿਣਤੀ ਵਿਚ ਖ਼ਿਡਾਰੀ ਪੜਦੇ ਹਨ ਅਤੇ ਉਨ੍ਹਾਂ ਨੂੰ ਵੀ ਟਰਾਇਲਾਂ ਵਿਚ ਭਾਗ ਲੈਣ ਦੀ ਖੁੱਲ ਹੋਣੀ ਚਾਹੀਦੀ ਹੈ। ਉਨ੍ਹਾਂ ਸਿੱਖਿਆ ਮੰਤਰੀ ਤੋਂ ਤੁਰੰਤ ਸਾਰੇ ਮਾਮਲੇ ਵਿਚ ਦਖ਼ਲ ਦੀ ਮੰਗ ਕਰਦਿਆਂ ਟਰਾਇਲਾਂ ਦੀ ਮਿਤੀ ਤਬਦੀਲ ਕਰਨ ਅਤੇ ਸਮੁੱਚੇ ਵਿਦਿਆਰਥੀਆਂ ਨੂੰ ਉਮਰ ਵਰਗ ਅਨੁਸਾਰ ਟਰਾਇਲ ਦੇਣ ਦੀ ਖੁੱਲ ਦੇਣ ਦੀ ਅਪੀਲ ਕੀਤੀ।

ਤੈਅ ਮਿਤੀ ’ਤੇ ਹੀ ਹੋਣਗੇ ਟਰਾਇਲ: ਡੀਸੀ
ਸਿੱਖਿਆ ਵਿਭਾਗ ਦੇ ਖੇਡਾਂ ਦੇ ਸੂਬਾਈ ਡਿਪਟੀ ਡਾਇਰੈਕਟਰ ਸੁਨੀਲ ਕੁਮਾਰ ਨੇ ਕਿਹਾ ਕਿ ਸਕੂਲਾਂ ਵਿਚ ਛੁੱਟੀਆਂ 12 ਮਈ ਤੋਂ ਵਧਣ ਸੂਰਤ ’ਚ ਹੀ ਟਰਾਇਲ ਅੱਗੇ ਹੋਣਗੇ। ਉਨ੍ਹਾਂ ਕਿਹਾ ਕਿ ਖੇਲੋ ਇੰਡੀਆ ਵਿਚ ਖੇਡ ਵਿੰਗਾਂ ਦੇ ਸਕੂਲਾਂ ਦੇ ਗਿਣਤੀ ਦੇ ਹੀ ਖ਼ਿਡਾਰੀ ਗਏ ਹੋਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਖੇਡ ਵਿੰਗਾਂ ਦੇ ਟਰਾਇਲਾਂ ਵਿਚ ਕਿਸੇ ਵੀ ਸਕੂਲ ਦਾ ਵਿਦਿਆਰਥੀ ਹਿੱਸਾ ਲੈ ਸਕਦਾ ਹੈ ਪਰ ਉਸ ਨੂੰ ਪਹਿਲਾਂ ਇਹ ਹਲਫ਼ੀਆ ਬਿਆਨ ਦੇਣਾ ਪਵੇਗਾ ਕਿ ਜੇਕਰ ਉਸ ਦੀ ਟੀਮ ਲਈ ਚੋਣ ਹੁੰਦੀ ਹੈ ਤਾਂ ਉਹ ਖੇਡ ਵਿੰਗ ਵਾਲੇ ਸਕੂਲ ਵਿਚ ਹੀ ਦਾਖ਼ਲਾ ਲੈ ਕੇ ਪੜ੍ਹਾਈ ਕਰੇਗਾ।

Advertisement

Advertisement