ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਕੂਟਰ ਮਾਰਕੀਟ ਦੇ ਮਕੈਨਿਕਾਂ ਦੇ ਆਨਲਾਈਨ ਅਦਾਇਗੀ ਵਾਲੇ ਸਕੈਨਰ ਬਦਲ ਕੇ ਠੱਗੀ 

05:44 AM Jun 11, 2025 IST
featuredImage featuredImage

ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 10 ਜੂਨ
ਇੱਥੋਂ ਦੇ ਫੇਜ਼-7 ਸਥਿਤ ਸਕੂਟਰ ਮਾਰਕੀਟ ਦੇ ਮਕੈਨਿਕਾਂ ਨਾਲ ਨਿਵੇਕਲੇ ਤਰੀਕੇ ਨਾਲ ਆਨਲਾਈਨ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਟਰ ਮਾਰਕੀਟ ਦੇ ਮਕੈਨਿਕਾਂ ਦੇ ਆਨਲਾਈਨ ਪੈਸਿਆਂ ਦੇ ਭੁਗਤਾਨ ਵਾਲੇ ਸਕੈਨਰਾਂ ’ਤੇ ਕਿਸੇ ਵਿਅਕਤੀ ਨੇ ਆਪਣੇ ਸਕੈਨਰ ਚਿਪਕਾ ਕੇ ਗਾਹਕਾਂ ਵੱਲੋਂ ਮਕੈਨਿਕਾਂ ਨੂੰ ਸਕੈਨਰ ਰਾਹੀਂ ਅਦਾ ਕੀਤੀ ਜਾਣ ਵਾਲੀ ਰਕਮ ਆਪਣੇ ਖਾਤੇ ਵਿੱਚ ਪਵਾ ਲਈ। ਸਕੂਟਰ ਮਾਰਕੀਟ ਦੇ ਪ੍ਰਧਾਨ ਗੁਰਵਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਮਾਰਕੀਟ ਵਿੱਚ ਕੰਮ ਕਰਦੇ ਮਕੈਨਿਕਾਂ ਵੱਲੋਂ ਆਪੋ-ਆਪਣੇ ਖਾਤਿਆਂ ਦੇ (ਪੇਟੀਐੱਮ, ਗੂਗਲ ਪੇਅ, ਭਾਰਤ ਪੇਅ ਆਦਿ ਦੇ) ਸਕੈਨਰ ਮਾਰਕੀਟ ਦੇ ਬਰਾਂਡੇ ਵਿੱਚ ਬੂਥਾਂ ਦੇ ਥਮ੍ਹਲਿਆਂ ਉੱਤੇ ਹੀ ਚਿਪਕਾਏ ਹੋਏ ਹਨ। ਬੀਤੀ ਰਾਤ ਕਿਸੇ ਨੇ ਮਕੈਨਿਕਾਂ ਦੇ ਇਨ੍ਹਾਂ ਸਕੈਨਰਾਂ ’ਤੇ ਆਪਣੇ ਸਕੈਨਰ ਚਿਪਕਾ ਦਿੱਤੇ ਗਏ।
ਸ੍ਰੀ ਸੋਹਲ ਨੇ ਦੱਸਿਆ ਕਿ ਅੱਜ ਸਵੇਰੇ ਉਦੋਂ ਪਤਾ ਲੱਗਾ ਜਦੋਂ ਗਾਹਕਾਂ ਵੱਲੋਂ ਸਕੈਨਰ ਰਾਹੀਂ ਆਨਲਾਈਨ ਅਦਾਇਗੀ ਕੀਤੀ ਗਈ ਤਾਂ ਮਕੈਨਿਕ ਦੇ ਖਾਤੇ ਵਿੱਚ ਪੈਸੇ ਆਉਣ ਬਾਰੇ ਕੋਈ ਮੈਸੇਜ ਨਹੀਂ ਆਇਆ। ਇੱਕ ਹੋਰ ਮਕੈਨਿਕ ਨਾਲ ਵੀ ਅਜਿਹਾ ਹੀ ਹੋਇਆ। ਜਦੋਂ ਸਕੈਨਰ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਦੇ ਸਕੈਨਰ ’ਤੇ ਇੱਕ ਹੋਰ ਸਕੈਨਰ ਚਿਪਕਾ ਦਿੱਤਾ ਗਿਆ ਸੀ। ਗਾਹਕਾਂ ਵੱਲੋਂ ਅਦਾ ਕੀਤੇ ਪੈਸੇ ਕਿਸੇ ਹੋਰ ਦੇ ਖਾਤੇ ਵਿੱਚ ਪਹੁੰਚ ਗਏ।
ਉਨ੍ਹਾਂ ਦੱਸਿਆ ਕਿ ਇਹ ਮਕੈਨਿਕ ਵੱਲੋਂ ਆਪਣੇ ਪੱਧਰ ’ਤੇ ਉਸ ਸਕੈਨਰ ਵਾਲੇ ਦੇ ਨਾਮ ਅਤੇ ਫੋਨ ਨੰਬਰ ਦਾ ਵੀ ਪਤਾ ਲਗਾਇਆ ਗਿਆ ਹੈ, ਜਿਸ ਨੂੰ ਰਕਮ ਦੀ ਅਦਾਇਗੀ ਕੀਤੀ ਗਈ ਹੈ ਪ੍ਰੰਤੂ ਸੰਪਰਕ ਕਰਨ ’ਤੇ ਸਬੰਧਤ ਵਿਅਕਤੀ ਇਸ ਗੱਲ ਤੋਂ ਮੁਨਕਰ ਹੋ ਗਿਆ। ਪੀੜਤ ਮਕੈਨਿਕਾਂ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement