ਨਿੱਜੀ ਪੱਤਰ ਪ੍ਰੇਰਕਰਾਜਪੁਰਾ, 19 ਦਸੰਬਰਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਨੇ 9 ਦਸੰਬਰ ਤੋਂ 14 ਦਸੰਬਰ 2024 ਤੱਕ ਫ਼ਰੀਦਕੋਟ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਕਰਵਾਏ ਗਏ ਤਾਇਕਵਾਂਡੋ ਮੁਕਾਬਲੇ ਵਿੱਚ ਭਾਗ ਲੈਂਦਿਆਂ ਸੱਤ ਮੈਡਲ ਅਤੇ ਨਕਦ ਇਨਾਮ ਜਿੱਤੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ 250 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਸੀ। ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਲਵਪ੍ਰੀਤ ਸਿੰਘ, ਕਵੀਸ਼, ਨਰੇਸ਼, ਭਵਜੋਤ ਸਿੰਘ ਤੇ ਖੁਸ਼ਮਵੀਰ ਸਿੰਘ ਨੇ ਸੋਨ ਤਗ਼ਮਾ, 10,000 ਰੁਪਏ ਦੀ ਨਕਦ ਰਾਸ਼ੀ, ਯੁਵਰਾਜ ਸਿੰਘ ਨੇ ਚਾਂਦੀ ਦਾ ਤਗ਼ਮਾ, 7,000 ਰੁਪਏ ਦੀ ਨਕਦ ਰਾਸ਼ੀ, ਰਮਨਪ੍ਰੀਤ ਨੇ ਕਾਂਸੀ ਦਾ ਤ਼ਗਮਾ ਅਤੇ ਪੰਜ ਹਜ਼ਾਰ ਪੰਜ ਸੌ ਰੁਪਏ ਦੀ ਨਕਦ ਰਾਸ਼ੀ ਜਿੱਤੀ ਹੈ। ਵਿਦਿਆਰਥੀਆਂ ਦੀ ਇਸ ਜਿੱਤ ’ਤੇ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਅਤੇ ਪ੍ਰਿੰਸੀਪਲ ਭਾਰਤੀ ਨੇ ਇਸ ਸਫ਼ਲਤਾ ਦਾ ਸਿਹਰਾ ਬੱਚਿਆਂ ਨੂੰ ਦਿੰਦਿਆਂ ਕੋਚ ਰਾਕੇਸ਼ ਕੁਮਾਰ ਨੂੰ ਵਧਾਈ ਦਿੱਤੀ।