ਵੈੱਬ ਸੀਰੀਜ਼ ‘ਪੰਚਾਇਤ’ ਦੇ ਸੀਜ਼ਨ-4 ਦਾ ਟਰੇਲਰ ਰਿਲੀਜ਼
ਮੁੰਬਈ:
ਪ੍ਰਾਈਮ ਵੀਡੀਓ ਨੇ ਵੈੱਬ ਸੀਰੀਜ਼ ਪੰਚਾਇਤ ਦੇ ਸੀਜ਼ਨ-4 ਦਾ ਟਰੇਲਰ ਰਿਲੀਜ਼ ਕਰ ਕੇ ਦਰਸ਼ਕਾਂ ਦੀ ਲੰਮੀ ਉਡੀਕ ਖ਼ਤਮ ਕਰ ਦਿੱਤੀ ਹੈ ਅਤੇ ਹੁਣ ਇਸ ਸੀਰੀਜ਼ ਦਾ ਵਿਸ਼ਿਵਆਪੀ ਪ੍ਰੀਮੀਅਰ 24 ਜੂਨ ਨੂੰ ਕੀਤਾ ਜਾਵੇਗਾ। ਦਿ ਵਾਇਰਲ ਫੀਵਰ ਵੱਲੋਂ ਬਣਾਈ ਇਹ ਕਾਮੇਡੀ ਤੇ ਡਰਾਮਾ ਸੀਰੀਜ਼ ਫੁਲੇਰਾ ਦੇ ਕਾਲਪਨਿਕ ਪਿੰਡ ’ਚ ਹਾਸੇ-ਠੱਠੇ ਅਤੇ ਦਿਲਾਂ ’ਚ ਘਰ ਕਰਨ ਵਾਲੀ ਪੇਂਡੂ ਜ਼ਿੰਦਗੀ ਨੂੰ ਪੇਸ਼ ਕਰਦੀ ਹੈ। ਦੀਪਕ ਕੁਮਾਰ ਮਿਸ਼ਰਾ ਤੇ ਚੰਦਨ ਕੁਮਾਰ ਵੱਲੋਂ ਨਿਰਮਿਤ ਅਤੇ ਮਿਸ਼ਰਾ ਵੱਲੋਂ ਅਕਸ਼ਤ ਵਿਜੈਵਰਗੀਆ ਦੇ ਸਹਿਯੋਗ ਨਾਲ ਨਿਰਦੇਸ਼ਿਤ ਨਵਾਂ ਸੀਜ਼ਨ ਪਿਆਰ, ਵਿਅੰਗ ਤੇ ਪੇਂਡੂ ਸੁਹਜ ਨੂੰ ਬਿਆਨ ਕਰਦਾ ਹੈ। ਇਸ ਦੀ ਕਹਾਣੀ ਪੂਰੇ ਜੋਸ਼ ਵਿੱਚ ਸਿਆਸੀ ਦੁਸ਼ਮਣੀਆਂ ਨਾਲ ਜੁੜਦੀ ਹੈ, ਛੋਟੇ-ਛੋਟੇ ਕਸਬਿਆਂ ਦੀਆਂ ਚੋਣਾਂ ਦੀ ਹਫੜਾ-ਦਫੜੀ, ਡਰਾਮਾ ਅਤੇ ਕਾਮੇਡੀ ਨੂੰ ਪੇਸ਼ ਕਰਦੀ ਹੈ। ਜ਼ਿਕਰਯੋਗ ਹੈ ਕਿ ਇਸ ਵਿੱਚ ਮੁੜ ਆਪਣੀ ਭੂਮਿਕਾਵਾਂ ਵਿੱਚ ਜਤਿੰਦਰ ਕੁਮਾਰ, ਨੀਨਾ ਗੁਪਤਾ, ਰਘੁਬੀਰ ਯਾਦਵ, ਫ਼ੈਜ਼ਲ ਮਲਿਕ, ਚੰਦਨ ਰਾਏ, ਸਾਂਵਿਕਾ, ਦੁਰਗੇਸ਼ ਕੁਮਾਰ, ਸੁਨੀਤਾ ਰਾਜਵਾਰ ਅਤੇ ਪੰਕਜ ਝਾਅ ਹਨ। ਵੈੱਬ ਸੀਰੀਜ਼ ਦੇ ਟਰੇਲਰ ਵਿੱਚ ਪਿੰਡ ਨੂੰ ਸਿਆਸੀ ਜੰਗ ਦਾ ਮੈਦਾਨ ਬਣਦਾ ਦਿਖਾਇਆ ਗਿਆ ਹੈ। -ਏਐੱਨਆਈ