ਵੈਲਫੇਅਰ ਸੁਸਾਇਟੀ ਵੱਲੋਂ ਸੁਖਾਨੰਦ ’ਚ ਮੈਡੀਕਲ ਜਾਂਚ ਕੈਂਪ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 2 ਜਨਵਰੀ
ਬਾਬਾ ਭਾਗ ਸਿੰਘ ਨਿਸ਼ਕਾਮ ਸੇਵਾ ਵੈਲਫੇਅਰ ਸੁਸਾਇਟੀ ਸੁਖਾਨੰਦ ਵੱਲੋਂ ਡੇਰਾ ਭੋਰੇ ਵਾਲਾ ਪਿੰਡ ਸੁਖਾਨੰਦ ਵਿਖੇ ਸੰਤ ਬਾਬਾ ਭਾਗ ਸਿੰਘ ਤੇ ਸੰਤ ਬਲਬੀਰ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਜਨਰਲ ਮੈਡੀਸਨ, ਹੱਡੀਆਂ ਤੇ ਜੋੜਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ ਗਿਆ ਜਿਸ ਦਾ ਉਦਘਾਟਨ ਡੇਰੇ ਦੇ ਮੁੱਖ ਸੇਵਾਦਾਰ ਸੰਤ ਕਮਲਜੀਤ ਸਿੰਘ ਸ਼ਾਸਤਰੀ ਤੇ ਸੁਰਜੀਤ ਸਿੰਘ ਸਿੱਧੂ ਸਰਪੰਚ ਸੁਖਾਨੰਦ ਨੇ ਕੀਤਾ। ਕੈਂਪ ਦੌਰਾਨ ਡਾ. ਰਾਜਬਿੰਦਰ ਸਿੰਘ ਜੌੜਾ ਤੇ ਡਾ. ਗੁਰਲਵ ਸਿੰਘ ਜੌੜਾ ਨੇ 200 ਮਰੀਜ਼ਾਂ ਦੀ ਜਾਂਚ ਕੀਤੀ। ਪ੍ਰਬੰਧਕਾਂ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇਣ ਦੇ ਨਾਲ-ਨਾਲ ਮੁਫ਼ਤ ਟੈਸਟ ਵੀ ਕੀਤੇ ਗਏ। ਸੰਤ ਕਮਲਜੀਤ ਸਿੰਘ ਸ਼ਾਸਤਰੀ ਭੋਰੇ ਵਾਲਿਆਂ ਨੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਕੈਂਪ ਦਾ ਮਕਸਦ ਗ਼ਰੀਬ ਤੇ ਲੋੜਵੰਦ ਲੋਕਾਂ ਨੂੰ ਸਿਹਤ ਸੇਵਾਵਾਂ ਦੇਣਾ ਹੈ। ਇਸ ਮੌਕੇ ਸ਼ਮਿੰਦਰਜੀਤ ਸਿੰਘ ਸਰਪੰਚ ਸੁਖਾਨੰਦ ਖੁਰਦ, ਗੁਰਬਚਨ ਸਿੰਘ ਸੰਤੂ ਵਾਲਾ, ਅਮਨਦੀਪ ਸ਼ਰਮਾ, ਜਸਮਨਦੀਪ ਸਿੰਘ ਬਰਾੜ, ਸੁਸਾਇਟੀ ਪ੍ਰਧਾਨ ਦਰਸ਼ਨ ਬਰਾੜ, ਹਰਵਿੰਦਰ ਬਰਾੜ, ਗੁਰਮੇਲ ਸਿੰਘ ਸਰਪੰਚ ਬੁਰਜ ਲੱਧਾ, ਸੰਤ ਕਰਮਜੀਤ ਸਿੰਘ ਬਾਘਾ ਪੁਰਾਣਾ, ਹਰਿੰਦਰ ਭਗਤਾ ਆਦਿ ਹਾਜ਼ਰ ਸਨ।