ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੈਟਰਨਰੀ ’ਵਰਸਿਟੀ ਵਿੱਚ ਪਸ਼ੂ ਪਾਲਣ ਮੇਲੇ ਦੀਆਂ ਤਿਆਰੀਆਂ ਮੁਕੰਮਲ

08:48 AM Sep 13, 2024 IST
ਪਸ਼ੂ ਪਾਲਣ ਮੇਲਾ ਗਰਾਊਂਡ ਦੇ ਬਾਹਰ ਲਾਇਆ ਮੁੱਖ ਗੇਟ।

ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਸਤੰਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਦਾ ਦੋ ਰੋਜ਼ਾ ਪਸ਼ੂ ਪਾਲਣ ਮੇਲਾ ਭਲਕੇ ਸ਼ੁੱਕਵਾਰ ਤੋਂ ਯੂਨੀਵਰਸਿਟੀ ਕੈਂਪਸ ਵਿੱਚ ਲਾਇਆ ਜਾਵੇਗਾ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਦੋ ਦਿਨ ਚੱਲਣ ਵਾਲਾ ਪਸ਼ੂ ਪਾਲਣ ਮੇਲਾ ਹਰ ਉਮਰ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਰਹੇਗਾ। ਇਸ ਮੇਲੇ ਦਾ ਨਾਅਰਾ ‘ਉਤਪਾਦਨ ਤੋਂ ਉਤਪਾਦ ਬਣਾਈਏ, ਆਓ ਵੱਧ ਮੁਨਾਫ਼ਾ ਪਾਈਏ’ ਰੱਖਿਆ ਗਿਆ ਹੈ। ਡਾ. ਗਿੱਲ ਨੇ ਦੱਸਿਆ ਕਿ ਬੱਚਿਆਂ ਦੀ ਰੁਚੀ ਵਾਸਤੇ ਗਾਂਵਾਂ, ਮੱਝਾਂ, ਭੇਡਾਂ, ਬੱਕਰੀਆਂ, ਖਰਗੋਸ਼, ਅਤੇ ਮੱਛੀਆਂ ਆਦਿ ਵਰਗੇ ਜੀਵ ਹੋਣਗੇ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਕਾਸ਼ ਸਿੰਘ ਬਰਾੜ ਨੇ ਦੱਸਿਆ ਕਿ ਮੇਲੇ ਵਿੱਚ ਕਿਸਾਨ ਆਪਣੇ ਪਸ਼ੂਆਂ ਦਾ ਨੂੰ ਜਾਂਚ ਵਾਸਤੇ ਲਿਆ ਸਕਦੇ ਹਨ। ਯੂਨੀਵਰਸਿਟੀ ਨੇ ਸਜਾਵਟੀ ਮੱਛੀਆਂ ਨੂੰ ਰੱਖਣ ਤੇ ਪਾਲਣ ਵਾਸਤੇ ਵਿਸ਼ੇਸ਼ ਕੰਮ ਕੀਤਾ ਹੈ ਉਸ ਸਬੰਧੀ ਮੱਛੀਆਂ ਦੇ ਸ਼ੌਕੀਨ ਹੋਰ ਸੂਚਨਾਵਾਂ ਪ੍ਰਾਪਤ ਕਰ ਸਕਣਗੇ। ਘਰੇਲੂ ਸੁਆਣੀਆਂ ਮੇਲੇ ਵਿੱਚ ਆ ਕੇ ਪਸ਼ੂ ਉਤਪਾਦਾਂ ਦੇ ਨਵੇਂ ਤੇ ਬਿਹਤਰ ਉਪਯੋਗ ਜਾਨਣ ਲਈ ਵਿਚਾਰ ਵਟਾਂਦਰਾ ਕਰ ਸਕਦੀਆਂ ਹਨ। ਸੁਆਦ ਦੇ ਸ਼ੌਕੀਨ ਸ਼ਾਕਾਹਾਰੀ ਤੇ ਮਾਸਾਹਾਰੀ ਦੋਵਾਂ ਕਿਸਮ ਦੇ ਲੋਕਾਂ ਵਾਸਤੇ ਕਈ ਤਰ੍ਹਾਂ ਦੇ ਭੋਜਨ ਪਦਾਰਥ ਜਿਵੇਂ ਮਿੱਠਾ ਦੁੱਧ, ਲੱਸੀ, ਮਿੱਠਾ ਦਹੀ, ਮੀਟ ਪੈਟੀਆਂ, ਮੀਟ ਕੋਫਤੇ, ਮੀਟ ਦੇ ਆਚਾਰ ਅਤੇ ਘੱਟ ਚਿਕਨਾਈ ਵਾਲਾ ਪਨੀਰ ਵਿਸ਼ੇਸ਼ ਖਿੱਚ ਵਾਲੀਆਂ ਹੋਣਗੀਆਂ। ਮੀਟ ਕਟਲੇਟ ਅਤੇ ਕਈ ਤਰ੍ਹਾਂ ਦੇ ਹੋਰ ਉਤਪਾਦ ਵੀ ਖਿੱਚ ਦਾ ਕੇਂਦਰ ਹੋਣਗੇ।

Advertisement

Advertisement