For the best experience, open
https://m.punjabitribuneonline.com
on your mobile browser.
Advertisement

ਵੈਟਨਰੀ ’ਵਰਸਿਟੀ ’ਚ ਪਸ਼ੂਧਨ ਪ੍ਰਜਣਨ ਸਬੰਧੀ ਕੌਮੀ ਕਾਨਫਰੰਸ ਸ਼ੁਰੂ

05:22 AM Nov 30, 2024 IST
ਵੈਟਨਰੀ ’ਵਰਸਿਟੀ ’ਚ ਪਸ਼ੂਧਨ ਪ੍ਰਜਣਨ ਸਬੰਧੀ ਕੌਮੀ ਕਾਨਫਰੰਸ ਸ਼ੁਰੂ
ਪਸ਼ੂਧਨ ਪ੍ਰਜਣਨ ’ਤੇ ਸ਼ੁਰੂ ਹੋਈ ਕੌਮੀ ਕਾਨਫਰੰਸ ਦੌਰਾਨ ਖੋਜ ਪੱਤਰਾਂ ਦਾ ਸੰਗ੍ਰਹਿ ਜਾਰੀ ਕਰਦੇ ਪਤਵੰਤੇ।
Advertisement
ਖੇਤਰੀ ਪ੍ਰਤੀਨਿਧਲੁਧਿਆਣਾ, 29 ਨਵੰਬਰ
Advertisement

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿੱਚ ਪਸ਼ੂ ਪ੍ਰਜਣਨ ਦੀ ਭਾਰਤੀ ਸੁਸਾਇਟੀ ਦਾ 39ਵਾਂ ਸਾਲਾਨਾ ਸੰਮੇਲਨ ਤੇ ‘ਪਸ਼ੂਧਨ ਦੀ ਪ੍ਰਜਣਨ ਸਮਰੱਥਾ ਨੂੰ ਵਧਾਉਣ ਵਿੱਚ ਚੁਣੌਤੀਆਂ: ਭਾਰਤੀ ਪਰਿਪੇਖ’ ਵਿਸ਼ੇ ’ਤੇ ਤਿੰਨ ਰੋਜ਼ਾ ਕੌਮੀ ਗੋਸ਼ਠੀ ਅੱਜ ਸ਼ੁਰੂ ਹੋ ਗਈ ਹੈ। ਪਹਿਲੀ ਦਸੰਬਰ ਤੱਕ ਚੱਲਣ ਵਾਲੇ ਇਸ ਸੰਮੇਲਨ ਦਾ ਉਦੇਸ਼ ਡੇਅਰੀ ਫਾਰਮਿੰਗ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦੇ ਹੋਏ ਪਸ਼ੂਆਂ ਦੀ ਪ੍ਰਜਣਨ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਗੰਭੀਰ ਮੁੱਦਿਆਂ ਨੂੰ ਹੱਲ ਕਰਨਾ ਹੈ। ਇਸ ਸੰਮੇਲਨ ਵਿੱਚ ਡੇਅਰੀ ਉਦਯੋਗ ਵਿੱਚ ਸਮੁੱਚੀ ਉਤਪਾਦਕਤਾ ਅਤੇ ਸਥਿਰਤਾ ਨੂੰ ਹੁਲਾਰਾ ਦੇਣ ਲਈ ਪ੍ਰਜਣਨ ਤਕਨੀਕਾਂ ਵਿੱਚ ਸੁਧਾਰ, ਪ੍ਰਜਣਨ ਸਿਹਤ ਦਾ ਪ੍ਰਬੰਧਨ ਅਤੇ ਪਸ਼ੂਧਨ ਪ੍ਰਬੰਧਨ ਅਭਿਆਸਾਂ ਨੂੰ ਬਿਹਤਰ ਕਰਨ ’ਤੇ ਧਿਆਨ ਕੇਂਦਰਿਤ ਕਰਨ ਵਾਲੇ ਵਿਸ਼ਿਆਂ ’ਤੇ ਚਿੰਤਨ ਹੋਵੇਗਾ।

Advertisement

’ਵਰਸਿਟੀ ਦੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਾਨਫਰੰਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਡਾ. ਗੁਰਸ਼ਰਨਜੀਤ ਸਿੰਘ ਬੇਦੀ ਪਹੁੰਚੇ। ਡਾ. ਗਿੱਲ ਨੇ ਕਾਨਫਰੰਸ ਦਾ ਉਦਘਾਟਨ ਕਰਦਿਆਂ ਵੈਟਰਨਰੀ ਡਾਕਟਰਾਂ, ਖੋਜਕਾਰਾਂ, ਸਿੱਖਿਆ ਸ਼ਾਸਤਰੀਆਂ ਅਤੇ ਨੀਤੀ ਨਿਰਮਾਤਾਵਾਂ ਨੂੰ ਸਾਂਝੇ ਮੰਚ ’ਤੇ ਆ ਕੇ ਪ੍ਰਜਣਨ ਚੁਣੌਤੀਆਂ ਨੂੰ ਨਜਿੱਠਣ ਅਤੇ ਨਵੇਂ ਹੱਲ ਲੱਭਣ ’ਤੇ ਜ਼ੋਰ ਦਿੱਤਾ।

ਡਾ. ਸ਼ਿਵ ਪ੍ਰਸਾਦ ਨੇ ਪ੍ਰਜਣਨ ਭੂਮਿਕਾ ਵਿੱਚ ਵਿਗਿਆਨੀਆਂ ਦੇ ਯੋਗਦਾਨ ਦੀ ਚਰਚਾ ਕਰਦਿਆਂ ਇਸ ਦੇ ਸਿਹਤ ਅਤੇ ਆਮਦਨ ਸਬੰਧਾਂ ਦੀ ਵੀ ਗੱਲ ਕੀਤੀ। ਇਸੇ ਸੰਸਥਾ ਦੇ ਜਨਰਲ ਸਕੱਤਰ ਡਾ. ਐੱਮ ਸੇਲਵਾਰਾਜੂ ਨੇ ਇਸ ਜਥੇਬੰਦੀ ਦੇ ਕਾਰਜਾਂ ਸਬੰਧੀ ਰੋਸ਼ਨੀ ਪਾਈ। ਕਾਨਫਰੰਸ ਦੇ ਪਹਿਲੇ ਦਿਨ ਸਿੱਖਿਆ ਸ਼ਾਸਤਰੀਆਂ-ਉਦਯੋਗ-ਕਿਸਾਨਾਂ ਦੇ ਵਿਚਾਰ ਵਟਾਂਦਰਾ ਸੈਸ਼ਨ ਵਿੱਚ ਪਸ਼ੂ ਵਿਗਿਆਨ ਦੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਚਰਚਾ ਹੋਈ। ਕਾਨਫਰੰਸ ਦੇ ਚੇਅਰਮੈਨ ਡਾ. ਸਰਵਪ੍ਰੀਤ ਸਿੰਘ ਘੁੰਮਣ ਅਤੇ ਪ੍ਰਬੰਧਕੀ ਸਕੱਤਰ ਡਾ. ਮਿਰਗੰਕ ਹੋਨਪਾਰਖੇ ਨੇ ਕਿਹਾ ਕਿ ਇਹ ਵਿਗਿਆਨਕ ਮੰਚ ਪਸ਼ੂਧਨ ਪ੍ਰਜਣਨ ਦੀਆਂ ਕੌਮੀ ਪੱਧਰ ਦੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਇਕ ਮੀਲ ਦਾ ਪੱਥਰ ਸਾਬਤ ਹੋਵੇਗਾ। ਇਸ ਮੌਕੇ ਖੋਜ ਪੱਤਰਾਂ ਦਾ ਸੰਗ੍ਰਹਿ ਵੀ ਜਾਰੀ ਕੀਤਾ ਗਿਆ।

Advertisement
Author Image

Inderjit Kaur

View all posts

Advertisement