ਵੇਟਲਿਫਟਰ ਪਰਵ ਚੌਧਰੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ
04:44 AM May 06, 2025 IST
ਲੀਮਾ (ਪੇਰੂ), 5 ਮਈ
ਭਾਰਤੀ ਵੇਟਲਿਫਟਰ ਪਰਵ ਚੌਧਰੀ ਨੇ ਇੱਥੇ ਆਈਡਬਲਿਊਐੱਫ ਯੂਥ ਐਂਡ ਜੂਨੀਅਰ ਵਰਲਡ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ। ਉਸ ਨੇ ਮੁੰਡਿਆਂ ਦੇ ਯੁਵਾ ਵਰਗ ਦੇ 96 ਕਿਲੋ ਭਾਰ ਵਰਗ ਵਿੱਚ ਕੁੱਲ 315 ਕਿਲੋਗ੍ਰਾਮ ਭਾਰ ਚੁੱਕਿਆ। ਉਸ ਨੇ ਸਨੈਚ ਵਿੱਚ 140, ਜਦਕਿ ਕਲੀਨ ਐਂਡ ਜਰਕ ’ਚ 175 ਕਿਲੋ ਭਾਰ ਚੁੱਕ ਕੇ ਕਾਂਸੇ ਦਾ ਤਗ਼ਮਾ ਆਪਣੇ ਨਾਮ ਕੀਤਾ। ਮੌਜੂਦਾ ਟੂਰਨਾਮੈਂਟ ਵਿੱਚ ਇਹ ਭਾਰਤ ਦਾ ਤੀਜਾ ਤਗ਼ਮਾ ਹੈ। ਪਿਛਲੇ ਹਫ਼ਤੇ ਜਯੋਸ਼ਨਾ ਸਬਰ (40 ਕਿਲੋ) ਅਤੇ ਹਰਸ਼ਵਰਧਨ ਸਾਹੂ (49 ਕਿਲੋ) ਨੇ ਵੀ ਆਪੋ-ਆਪਣੇ ਭਾਰ ਵਰਗਾਂ ਵਿੱਚ ਕਾਂਸੇ ਦੇ ਤਗ਼ਮੇ ਜਿੱਤੇ ਸਨ। ਵਿਸ਼ਵ ਚੈਂਪੀਅਨਸ਼ਿਪ ਵਿੱਚ ਓਲੰਪਿਕ ਖੇਡਾਂ ਦੇ ਉਲਟ ਸਨੈਚ, ਕਲੀਨ ਐਂਡ ਜਰਕ ਅਤੇ ਕੁੱਲ ਭਾਰ ਲਈ ਵੱਖੋ-ਵੱਖਰੇ ਤਗ਼ਮੇ ਦਿੱਤੇ ਜਾਂਦੇ ਹਨ। -ਪੀਟੀਆਈ
Advertisement
Advertisement