ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੀਸੀ ਦਫ਼ਤਰ ਅੱਗੇ ਮੁੜ ਧਰਨਾ ਸ਼ੁਰੂ

05:25 AM May 13, 2025 IST
featuredImage featuredImage

ਪਟਿਆਲਾ (ਖੇਤਰੀ ਪ੍ਰਤੀਨਿਧ): ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ (ਪੁਕਟਾ) ਵੱਲੋਂ ਭਾਰਤ ਪਾਕਿਸਤਾਨ ਦਰਮਿਆਨ ਚੱਲਦੇ ਤਣਾਅ ਕਰਕੇ ਮੁਲਤਵੀ ਕੀਤਾ ਗਿਆ ਧਰਨਾ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਜਥੇਬੰਦੀ ਦੀ ਪ੍ਰਧਾਨ ਡਾ. ਤਰਨਜੀਤ ਕੌਰ ਨੇ ਕਿਹਾ ਕਿ 12 ਸਾਲਾਂ ਤੋਂ ਕੰਟਰੈਕਟ ਆਧਾਰ ’ਤੇ ਕਾਰਜਸ਼ੀਲ ਕੰਟਰੈਕਟ ਅਧਿਆਪਕ ਯੂਜੀਸੀ ਦੁਆਰਾ ਪ੍ਰਵਾਨਿਤ ਰੈਗੂਲੇਸ਼ਨ ਨੂੰ ਲਾਗੂ ਕਰਵਾਓਣ ਲਈ 22 ਅਪ੍ਰੈਲ ਤੋ ਦਿਨ ਰਾਤ ਦਾ ਧਰਨਾ ਦੇ ਰਹੇ ਹਨ ਪਰ ਸ਼ੁੱਕਰਵਾਰ ਨੂੰ ਦੋ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਬਦਲੇ ਸਮੀਕਰਨਾਂ ਦੌਰਾਨ ਐਤਵਾਰ ਸ਼ਾਮ ਤੋਂ ਧਰਨੇ ਨੂੰ ਸੁਰਜੀਤ ਕਰ ਦਿੱਤਾ ਗਿਆ ਹੈ। ਲੜੀਵਾਰ ਭੁੱਖ ਹੜਤਾਲ ਤਹਿਤ ਪ੍ਰੋ. ਗੁਰਜੰਟ ਸਿੰਘ ਅਤੇ ਅਮਰਪ੍ਰੀਤ ਕੌਰ ਨੇ ਭੁੱਖ ਹੜਤਾਲ ਕੀਤੀ। ਯੂਨੀਅਨ ਆਗੂਆਂ ਕਿਹਾ ਕਿ ਜਲਦੀ ਬਣਦਾ ਹੱਕ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਹੋਰ ਤਿੱਖਾ ਕਰਨਗੇ।

Advertisement

Advertisement