ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿੱਜ ਵੱਲੋਂ ਮਹੇਸ਼ਨਗਰ ਡਰੇਨ ਨੂੰ ਪੱਕਾ ਕਰਨ ਦੇ ਕੰਮ ਦਾ ਨੀਂਹ ਪੱਥਰ

05:56 AM Apr 27, 2025 IST
featuredImage featuredImage
ਮਹੇਸ਼ਨਗਰ ਡਰੇਨ ਦਾ ਨੀਂਹ ਪੱਥਰ ਰੱਖਦੇ ਹੋਏ ਕੈਬਿਨਟ ਮੰਤਰੀ ਅਨਿਲ ਵਿੱਜ।
ਸਰਬਜੀਤ ਸਿੰਘ ਭੱਟੀ
Advertisement

ਅੰਬਾਲਾ, 26 ਅਪਰੈਲ

ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਅੰਬਾਲਾ ਛਾਉਣੀ ਦੇ ਲੋਕਾਂ ਨੇ ਉਨ੍ਹਾਂ ਨੂੰ ਜੋ ਪਿਆਰ ਦਿੱਤਾ ਹੈ, ਉਹੀ ਉਨ੍ਹਾਂ ਦੀ ਤਾਕਤ ਹੈ। ਉਨ੍ਹਾਂ ਦਲੀਪਗੜ੍ਹ ਤੋਂ ਬੇਹੜੇ ਵਾਲੇ ਪੀਰ ਤੱਕ ਅਤੇ ਰਾਮਨਗਰ ਗੁਰਦੁਆਰਾ ਸਾਹਿਬ ਤੋਂ ਸੂਰ ਮੰਡੀ ਤੱਕ ਮਹੇਸ਼ਨਗਰ ਡਰੇਨ ਨੂੰ ਪੱਕਾ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਨਦੀ ਦੇ ਕਿਨਾਰੇ 8 ਕਿਲੋਮੀਟਰ ਲੰਬੀ ਸੜਕ ਬਣਾਈ ਗਈ, ਜਿਸਨੂੰ ਹੁਣ ਜੀਟੀ ਰੋਡ ਨਾਲ ਜੋੜਿਆ ਜਾ ਰਿਹਾ ਹੈ। ਨਦੀ ਦੇ ਦੂਜੇ ਪਾਸੇ ਪੱਕਾ ਬੰਨ੍ਹ ਬਣਾਇਆ ਜਾ ਰਿਹਾ ਹੈ। ਵਿੱਜ ਨੇ ਕਿਹਾ ਕਿ 150 ਤੋਂ ਵੱਧ ਧਰਮਸ਼ਾਲਾਵਾਂ ਬਣਵਾਈਆਂ, ਪਾਣੀ ਨਿਕਾਸੀ ਲਈ ਅੰਡਰਗ੍ਰਾਊਂਡ ਪਾਈਪ ਲਾਈਨ ਪਾਈ ਗਈ।

Advertisement

ਸ਼ਾਹਪੁਰ ਤੇ ਮੱਚੌਡਾ ਪੁਰਾਣੇ ਪਿੰਡਾਂ ਵਿੱਚ ਪਾਣੀ ਨਿਕਾਸੀ ਦਾ ਪ੍ਰਬੰਧ ਕੀਤਾ। ਉਨ੍ਹਾਂ ਕਿਹਾ ਕਿ ਹੁਣ ਉਹ ਇਕੱਲੇ ਨਹੀਂ, ਉਨ੍ਹਾਂ ਦੇ ਨਾਲ ਨਗਰ ਪਰਿਸ਼ਦ ਪ੍ਰਧਾਨ ਅਤੇ 25 ਕੌਂਸਲਰ ਹਨ ਜੋ ਨਿਗਰਾਨੀ ਕਰਦੇ ਹਨ ਅਤੇ ਸਾਰੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਕਰਵਾ ਰਹੇ ਹਨ। ਇਸ ਮੌਕੇ ਨਗਰ ਪਰਿਸ਼ਦ ਪ੍ਰਧਾਨ ਸਵਰਨ ਕੌਰ, ਉਪ-ਪ੍ਰਧਾਨ ਲਲਤਾ ਪ੍ਰਸਾਦ, ਪ੍ਰਸ਼ਾਸਨਿਕ ਅਧਿਕਾਰੀ ਤੇ ਭਾਜਪਾ ਆਗੂ ਮੌਜੂਦ ਸਨ।

Advertisement