ਵਿੱਜ ਵੱਲੋਂ ਐੱਸਟੀਪੀ ਦਾ ਉਦਘਾਟਨ
05:10 AM Jun 10, 2025 IST
ਪੱਤਰ ਪ੍ਰੇਰਕ
ਅੰਬਾਲਾ, 9 ਜੂਨ
ਅੰਬਾਲਾ ਛਾਉਣੀ ਦੇ ਬਬਿਆਲ ਇਲਾਕੇ ’ਚ 15 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਸੀਵਰੇਜ ਟਰੀਟਮੈਂਟ ਪਲਾਂਟ (ਐੱਸਟੀਪੀ) ਦਾ ਉਦਘਾਟਨ ਮੰਤਰੀ ਅਨਿਲ ਵਿੱਜ ਵੱਲੋਂ ਕੀਤਾ ਗਿਆ। ਇਹ ਪਲਾਂਟ 10 ਲੱਖ ਲੀਟਰ ਪ੍ਰਤੀ ਦਿਨ ਪਾਣੀ ਟਰੀਟ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਦੇ ਜ਼ਰੀਏ 140 ਕਿਲੋਮੀਟਰ ਲੰਬੀ ਸੀਵਰੇਜ ਲਾਈਨ ਰਾਹੀਂ 15 ਹਜ਼ਾਰ ਤੋਂ ਵੱਧ ਘਰਾਂ ਨੂੰ ਗੰਦੇ ਪਾਣੀ ਤੋਂ ਨਿਜਾਤ ਮਿਲੇਗੀ।
ਉਦਘਾਟਨ ਮੌਕੇ ਸ੍ਰੀ ਵਿੱਜ ਨੇ ਕਿਹਾ ਕਿ ਉਨ੍ਹਾਂ ਦੇ ਵਿਧਾਇਕ ਹੁੰਦਿਆਂ ਜਿਹੜੇ ਵਿਕਾਸ ਕਾਰਜ ਅੰਬਾਲਾ ਛਾਉਣੀ ‘ਚ ਹੋਏ ਹਨ, ਉਹ ਪਹਿਲਾਂ ਕਦੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਇਹ ਸਾਰੇ ਕੰਮ ਲੋਕਾਂ ਦੇ ਆਸ਼ੀਰਵਾਦ ਤੇ ਭਰੋਸੇ ਨਾਲ ਸੰਭਵ ਹੋਏ ਹਨ। ਉਨ੍ਹਾਂ ਦੱਸਿਆ ਕਿ ਐੱਸਟੀਪੀ ਐੱਸਬੀਆਰ ਤਕਨੀਕ ’ਤੇ ਤਿਆਰ ਕੀਤਾ ਗਿਆ ਹੈ ਜੋ ਅਗਲੇ 25 ਸਾਲਾਂ ਦੀ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਹੈ।
Advertisement
Advertisement