ਵਿੰਬਲਡਨ: ਕਵਿਤੋਵਾ ਨੂੰ ਵਾਈਲਡ ਕਾਰਡ ਮਿਲਿਆ
05:48 AM Jun 19, 2025 IST
ਲੰਡਨ, 18 ਜੂਨ
ਦੋ ਵਾਰ ਦੀ ਵਿੰਬਲਡਨ ਚੈਂਪੀਅਨ ਪੇਤਰਾ ਕਵਿਤੋਵਾ ਟੈਨਿਸ ਦੇ ਇਸ ਵੱਕਾਰੀ ਟੂਰਨਾਮੈਂਟ ਵਿੱਚ ਲਗਪਗ ਡੇਢ ਸਾਲ ਬਾਅਦ ਵਾਪਸੀ ਕਰ ਰਹੀ ਹੈ। ਅੱਜ ਉਸ ਨੂੰ ਇਸ ਸਾਲ ਦੇ ਟੈਨਿਸ ਟੂਰਨਾਮੈਂਟ ਲਈ ਵਾਈਲਡ ਕਾਰਡ ਦਿੱਤਾ ਗਿਆ ਹੈ। ਕਵਿਤੋਵਾ 2011 ਅਤੇ 2014 ਦੀ ਵਿੰਬਲਡਨ ਚੈਂਪੀਅਨ ਹੈ। ਉਹ ਆਖਰੀ ਵਾਰ ਇਸ ਗ੍ਰਾਸ ਕੋਰਟ ਗਰੈਂਡ ਸਲੈਮ ਟੂਰਨਾਮੈਂਟ ’ਚ 2023 ’ਚ ਖੇਡੀ ਸੀ। ਮਾਂ ਬਣਨ ਕਰਕੇ ਉਹ ਪਿਛਲੇ ਸਾਲ ਵਿੰਬਲਡਨ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕੀ ਸੀ। ਕੋਰਟ ਤੋਂ 17 ਮਹੀਨੇ ਦੂਰ ਰਹਿਣ ਤੋਂ ਬਾਅਦ ਕਵਿਤੋਵਾ ਨੇ ਫਰਵਰੀ ਵਿੱਚ ਟੈਕਸਾਸ ਦੇ ਔਸਟਿਨ ਵਿੱਚ ਡਬਲਿਊਟੀਏ ਟੂਰ ’ਚ ਵਾਪਸੀ ਕੀਤੀ ਅਤੇ ਇਸ ਵੇਲੇ ਵਿਸ਼ਵ ਰੈਂਕਿੰਗ ਵਿੱਚ 572ਵੇਂ ਸਥਾਨ ’ਤੇ ਹੈ। -ਏਪੀ
Advertisement
Advertisement