ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਸ਼ਵਾਸ ਨੂੰ ਬਚਣ ਦਾ ਹਾਲੇ ਵੀ ਨਹੀਂ ਹੋ ਰਿਹਾ ਵਿਸ਼ਵਾਸ

04:19 AM Jun 14, 2025 IST
featuredImage featuredImage
ਹਸਪਤਾਲ ਵਿੱਚ ਵਿਸ਼ਵਾਸ ਕੁਮਾਰ ਰਮੇਸ਼ ਦਾ ਹਾਲ-ਚਾਲ ਪੁੱਛਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ

ਅਹਿਮਦਾਬਾਦ: ਏਅਰ ਇੰਡੀਆ ਦੇ ਜਹਾਜ਼ ਹਾਦਸੇ ’ਚ ਬਚੇ ਇਕਲੌਤੇ ਵਿਅਕਤੀ ਵਿਸ਼ਵਾਸ ਕੁਮਾਰ ਰਮੇਸ਼ (45) ਨੂੰ ਹਾਲੇ ਵੀ ਯਕੀਨ ਨਹੀਂ ਹੋ ਰਿਹਾ ਹੈ ਕਿ ਉਹ ਬਚ ਗਿਆ ਹੈ। ਬਰਤਾਨਵੀ ਨਾਗਰਿਕ ਵਿਸ਼ਵਾਸ ਨੇ ਕਿਹਾ ਕਿ ਉਸ ਨੂੰ ਇਵੇਂ ਮਹਿਸੂਸ ਹੋਇਆ ਕਿ ਜਹਾਜ਼ ਉੱਡਣ ਦੇ ਕੁਝ ਸੈਕਿੰਡਾਂ ’ਚ ਹੀ ਰੁਕ ਗਿਆ ਅਤੇ ਹਰੀਆਂ ਤੇ ਸਫ਼ੈਦ ਬੱਤੀਆਂ ਜਗ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵਾਸ ਨਾਲ ਮੁਲਾਕਾਤ ਕਰਕੇ ਉਸ ਦਾ ਹਾਲ-ਚਾਲ ਪੁੱਛਿਆ ਜੋ ਇਸ ਸਮੇਂ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹੈ। ‘ਡੀਡੀ ਨਿਊਜ਼’ ਨਾਲ ਇੰਟਰਵਿਊ ’ਚ ਬਰਤਾਨਵੀ ਨਾਗਰਿਕ ਵਿਸ਼ਵਾਸ ਨੇ ਕਿਹਾ, ‘‘ਹਾਦਸਾ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ। ਮੈਨੂੰ ਹਾਲੇ ਵੀ ਯਕੀਨ ਨਹੀਂ ਹੋ ਰਿਹਾ ਹੈ ਕਿ ਮੈਂ ਬਚ ਗਿਆ ਹਾਂ। ਕੁਝ ਪਲਾਂ ਲਈ ਮੈਨੂੰ ਮਹਿਸੂਸ ਹੋਇਆ ਕਿ ਮੈਂ ਮਰਨ ਵਾਲਾ ਹਾਂ ਪਰ ਜਦੋਂ ਅੱਖਾਂ ਖੋਲ੍ਹੀਆਂ ਤਾਂ ਮੈਂ ਜਿਊਂਦਾ ਸੀ। ਮੈਂ ਸੀਟ ਬੈਲਟ ਖੋਲ੍ਹੀ ਅਤੇ ਖੁੱਲ੍ਹੀ ਥਾਂ ਤੋਂ ਬਾਹਰ ਨਿਕਲ ਗਿਆ।’’ ਵਿਸ਼ਵਾਸ ਨੇ ਦੱਸਿਆ ਕਿ ਉਸ ਦੀਆਂ ਅੱਖਾਂ ਸਾਹਮਣੇ ਏਅਰ ਹੋਸਟੈੱਸ ਅਤੇ ਹੋਰ ਲੋਕ ਮਰੇ ਸਨ। ਉਸ ਨੇ ਕਿਹਾ ਕਿ ਇੰਝ ਜਾਪ ਰਿਹਾ ਸੀ ਕਿ ਜਹਾਜ਼ ਨੂੰ ਵਧੇਰੇ ਰਫ਼ਤਾਰ ਦੇਣ ਲਈ ‘ਰੇਸ’ ਦਿੱਤੀ ਜਾ ਰਹੀ ਸੀ ਅਤੇ ਫਿਰ ਜਹਾਜ਼ ਇਕ ਇਮਾਰਤ ਨਾਲ ਟਕਰਾਅ ਗਿਆ। ਵਿਸ਼ਵਾਸ ਅਹਿਮਦਾਬਾਦ ਤੋਂ ਲੰਡਨ ਜਾ ਰਹੇ ਜਹਾਜ਼ ਦੀ 11ਏ ਨੰਬਰ ਸੀਟ ’ਤੇ ਬੈਠਾ ਹੋਇਆ ਸੀ। ਇਹ ਸੀਟ ਇਕੋਨਮੀ ਕਲਾਸ ਦੀ ਪਹਿਲੀ ਕਤਾਰ ਦੀਆਂ ਛੇ ਸੀਟਾਂ ’ਚੋਂ ਇਕ ਸੀ ਜੋ ਐਮਰਜੈਂਸੀ ਨਿਕਾਸੀ ਦੁਆਰ ਦੇ ਨੇੜੇ ਖਿੜਕੀ ਵਾਲੀ ਸੀਟ ਸੀ। ਉਸ ਨੇ ਕਿਹਾ ਕਿ ਜਹਾਜ਼ ਦੇ ਜਿਹੜੇ ਹਿੱਸੇ ’ਚ ਉਹ ਬੈਠਾ ਸੀ, ਉਹ ਹੋਸਟਲ ਦੀ ਇਮਾਰਤ ਨਾਲ ਨਹੀਂ ਟਕਰਾਇਆ, ਜਿਸ ਕਾਰਨ ਉਹ ਬਚ ਗਿਆ। ਉਸ ਨੇ ਕਿਹਾ ਕਿ ਜਦੋਂ ਉਸ ਦੀ ਸੀਟ ਵਾਲਾ ਹਿੱਸਾ ਧਰਤੀ ’ਤੇ ਡਿੱਗਿਆ ਤਾਂ ਦਰਵਾਜ਼ਾ ਟੁੱਟ ਕੇ ਖੁੱਲ੍ਹ ਗਿਆ ਅਤੇ ਉਹ ਜਿਊਂਦਾ ਬਚ ਕੇ ਬਾਹਰ ਆ ਗਿਆ। -ਪੀਟੀਆਈ

Advertisement

Advertisement