ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਰੋਧ ਦੇ ਬਾਵਜੂਦ ਰਜਵਾਹੇ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ

05:00 AM Nov 30, 2024 IST
ਘਨੌਰੀ ਕਲਾਂ ਰਜਵਾਹੇ ’ਤੇ ਐੱਸਡੀਐੱਮ ਧੂਰੀ ਵਿਕਾਸ ਹੀਰਾ ਨੂੰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਪਰਗਟ ਸਿੰਘ ਤੇ ਹੋਰ।

ਬੀਰਬਲ ਰਿਸ਼ੀ
ਸ਼ੇਰਪੁਰ, 29 ਨਵੰਬਰ
ਘਨੌਰੀ ਕਲਾਂ ਤੋਂ ਘਨੌਰੀ ਖੁਰਦ ਦਰਮਿਆਨ ਪੱਕੇ ਹੋ ਰਹੇ ਹੰਢਿਆਇਆ ਮਾਈਨਰ ਰਜਵਾਹੇ ਦੇ ਵਿਵਾਦ ਦੇ ਚਲਦਿਆਂ ਲੋਕਾਂ ਦੇ ਵਿਰੋਧ ਦੇ ਬਾਵਜੂਦ ਨਹਿਰੀ ਵਿਭਾਗ ਨੇ ਅੱਜ ਤਿੰਨ ਦਿਨਾਂ ਬਾਅਦ ਕੰਮ ਮੁੜ ਸ਼ੁਰੂ ਕਰਵਾ ਦਿੱਤਾ।
ਮੌਕੇ ’ਤੇ ਪੁੱਜੇ ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਪ੍ਰੀਤਮ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ, ਪੰਚ ਪਰਗਟ ਸਿੰਘ, ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ, ਅਕਾਲੀ ਦਲ ਅਮ੍ਰਿਤਸਰ ਦੇ ਨਰਿੰਦਰ ਸਿੰਘ ਕਾਲਾਬੂਲਾ ਅਤੇ ਹੋਰ ਇਕੱਤਰ ਕਿਸਾਨਾਂ ਨੇ ਤਿੱਖਾ ਵਿਰੋਧ ਕਰਦਿਆਂ ਕੰਮ ਬੰਦ ਕਰਨ ਲਈ ਕਿਹਾ। ਦੋਵੇਂ ਧਿਰਾਂ ਦੇ ਆਹਮੋ-ਸਾਹਮਣੇ ਆਉਣ ’ਤੇ ਪੈਦਾ ਹੋਏ ਹਾਲਾਤ ਮਗਰੋਂ ਐੱਸਡੀਐੱਮ ਧੂਰੀ ਵਿਕਾਸ ਹੀਰਾ ਮੌਕੇ ’ਤੇ ਪੁੱਜੇ।

Advertisement

ਐੱਸਡੀਐੱਮ ਨੂੰ ਪਿੰਡ ਵਾਸੀਆਂ ਵੱਲੋਂ ਘਨੌਰੀ ਕਲਾਂ ਦੇ ਸ਼ੁਰੂਆਤੀ ਦੌਰ ਵਿੱਚ ਰਜਵਾਹੇ ਵਿੱਚ ਵਿੰਗ ਪਾ ਕੇ ਉਸ ਨੂੰ ਪੰਜਾਬ ਮੰਡੀਬੋਰਡ ਦੀ ਜਗ੍ਹਾ ਵੱਲ ਜਾਣ ਅਤੇ ਕਰਵਾਈ ਮਿਣਤੀ ਮਗਰੋਂ ਰਜਵਾਹੇ ਦੇ ਕਿਨਾਰੇ ਦੇ ਅੰਦਰਲੇ ਪਾਸੇ ਲੱਗੀ ਬੁਰਜੀ ਵਿਖਾਕੇ ਰਜਵਾਹਾ ਮੰਡੀਬੋਰਡ ਦੀ ਜਗ੍ਹਾ ਵਿੱਚ ਕੱਢੇ ਜਾਣ ਦੀ ਹਕੀਕਤ ਦੱਸੀ। ਘਨੌਰੀ ਖੁਰਦ ਦੇ ਪੰਚ ਪਰਗਟ ਸਿੰਘ ਨੇ ਜਨਤਕ ਤੌਰ ’ਤੇ ਅਧਿਕਾਰੀ ਨੂੰ ਕਿਹਾ ਕਿ ਜੇਕਰ ਜ਼ਬਰੀ ਕੰਮ ਸ਼ੁਰੂ ਹੋਇਆ ਤਾਂ ਖੁਦਕੁਸ਼ੀ ਕਰ ਲਵੇਗਾ।

ਐੱਸਡੀਐੱਮ ਵਿਕਾਸ ਹੀਰਾ ਨੇ ਪਹਿਲਾਂ ਘਨੌਰੀ ਕਲਾਂ ਤੇ ਘਨੌਰੀ ਖੁਰਦ ਤੱਕ ਸਾਰੇ ਰਜਵਾਹੇ ਨੂੰ ਖੁਦ ਵਾਚਿਆ ਅਤੇ ਮੰਡੀ ਬੋਰਡ ਦੇ ਐੱਸਡੀਓ ਨੂੰ ਹਦਾਇਤ ਕੀਤੀ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਰਜਵਾਹਾ ਉਨ੍ਹਾਂ ਦੀ ਜਗ੍ਹਾ ’ਚ ਨਾ ਨਿਕਲੇ। ਉਨ੍ਹਾਂ ਨਹਿਰੀ ਵਿਭਾਗ ਨੂੰ ਕਿਹਾ ਕਿ ਉਹ ਹਾਲ ਦੀ ਘੜੀ ਕੰਮ ਉਲਟ ਦਿਸ਼ਾ ਘਨੌਰੀ ਖੁਰਦ ਦੀ ਗੈਰਵਿਵਾਦਤ ਜਗ੍ਹਾ ਤੋਂ ਘਨੌਰੀ ਕਲਾਂ ਵੱਲ ਕਰ ਲੈਣ। ਉਨ੍ਹਾਂ 5 ਦਸੰਬਰ ਨੂੰ ਅਦਾਲਤ ਵੱਲੋਂ ਲਏ ਜਾਣ ਫੈਸਲੇ ਲਈ ਦੋਵੇਂ ਧਿਰਾਂ ਨੂੰ ਪਾਬੰਦ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਹਾਲੇ ਸੜਕ ਵਾਲੇ ਪਾਸਿਓਂ ਤਕਰੀਬਨ ਦੋ ਢਾਈ ਫੁੱਟ ਜਗ੍ਹਾ ਛੱਡ ਕੇ ਆਪਣਾ ਕੰਮ ਜਾਰੀ ਰੱਖਣ। ਐੱਸਡੀਐੱਮ ਵਿਕਾਸ ਹੀਰਾ ਦੀ ਸਿਆਣਪ ਨਾਲ ਦੋਵੇਂ ਧਿਰਾਂ ਦੀ ਸਹਿਮਤੀ ਮਗਰੋਂ ਇੱਕ ਵਾਰ ਤਣਾਅ ਖ਼ਤਮ ਹੋ ਗਿਆ।

Advertisement

Advertisement