ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਰਾਸਤ ਸਿੱਖਇਜ਼ਮ ਟਰੱਸਟ ਵੱਲੋਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ

04:40 AM May 05, 2025 IST
featuredImage featuredImage
ਐਡਵੋਕੇਟ ਨੀਨਾ ਕੌਰ ਦਾ ਸਨਮਾਨ ਕਰਦੇ ਹੋੲੋ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਅਤੇ ਹੋਰ। -ਫੋਟੋ : ਕੁਲਦੀਪ ਸਿੰਘ

ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਮਈ
ਵਿਰਾਸਤ ਸਿੱਖਇਜ਼ਮ ਟਰੱਸਟ ਨੇ ਨਵੀਂ ਦਿੱਲੀ ਦੇ ਮਾਤਾ ਸੁੰਦਰੀ ਕਾਲਜ ਫਾਰ ਵਿਮੈਨ ਨਾਲ ਮਿਲ ਕੇ ਕਾਲਜ ਵਿੱਚ ਆਪਣਾ ਸਥਾਪਨਾ ਦਿਵਸ ਮਨਾਇਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕਾਲਜ ਵਿਦਿਆਰਥਣਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਯਾਤਰਾ ਕਰਵਾਈ ਗਈ ਸੀ। ਯਾਤਰਾ ਉਪਰੰਤ ਪ੍ਰਬੰਧਕਾਂ ਵੱਲੋਂ ਇਤਿਹਾਸਕ ਅਸਥਾਨ ’ਤੇ ਲੇਖ ਲਿਖਣ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਦੇ ਜੇਤੂਆਂ ਦੇ ਨਾਲ ਯਾਤਰਾ ਦੌਰਾਨ ਪਾਵਨ ਅਸਥਾਨ ਦੀ ਯਾਦਗਾਰੀ ਫੋਟੋਗ੍ਰਾਫੀ ਕਰਨ ਅਤੇ ਯਾਤਰਾ ਵਿੱਚ ਸੇਵਾ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ।
ਇਸ ਦੇ ਤਹਿਤ ਸੇਵਾ ਸੰਭਾਲ ਕਰਨ ਲਈ ਗੁਰਲੀਨ ਕੌਰ ਨੂੰ, ਚੰਗੇਰੀ ਫੋਟੋਗ੍ਰਾਫੀ ਲਈ ਗੁਰਸਿਮਰਨ ਕੌਰ, ਸਰਗਮ ਕੌਰ ਨੂੰ, ਲੇਖ ਲਿਖਣ ਲਈ ਅਤੇ ਹਰਲੀਨ ਕੌਰ ਅਤੇ ਫ਼ਲਕ ਮਿਗਲਾਨੀ ਨੂੰ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਟਰੱਸਟ ਦੀ ਸਮੁੱਚੀ ਟੀਮ ਦਾ ਯਾਤਰਾ ਵਿੱਚ ਸਹਿਯੋਗ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਯਾਤਰਾ ਦੌਰਾਨ ਵਿਦਿਆਰਥਣਾਂ ਨੇ ਆਪਣੇ ਇਤਿਹਾਸਕ ਸਥਾਨਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਟਰੱਸਟ ਦੇ ਚੇਅਰਮੈਨ ਰਜਿੰਦਰ ਸਿੰਘ ਵਿਰਾਸਤ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਉਪਰੰਤ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਅਤੇ ਪ੍ਰੋ. ਰਸ਼ਮੀ ਸਿੰਘ ਵੱਲੋਂ ਟਰੱਸਟ ਦੇ ਚੇਅਰਮੈਨ ਰਜਿੰਦਰ ਸਿੰਘ ਵਿਰਾਸਤ ਅਤੇ ਮੈਂਬਰਾਂ ਐਡਵੋਕੇਟ ਸੰਦੀਪ ਸਿੰਘ, ਐਡਵੋਕੇਟ ਨੀਨਾ ਕੌਰ ਸਮੇਤ ਫ਼ਿਲਮਾਂ ਪ੍ਰੋਡਿਊਸਰ ਬੀਬੀ ਹਰਲੀਨ ਕੌਰ ਦਾ ਸਨਮਾਨ ਕੀਤਾ ਗਿਆ।ਦੇ ਬੀਬੀ ਹਰਲੀਨ ਕੌਰ ਨੇ ਕਾਲਜ ਵਲੋਂ ਸਨਮਾਨ ਦੇਣ ਅਤੇ ਟਰੱਸਟ ਵੱਲੋਂ ਸਿੱਖ ਇਤਿਹਾਸ ਉੱਤੇ ਬਣ ਰਹੀ ਫਿਲਮ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

Advertisement

Advertisement