ਵਿਧਾਇਕ ਨੇ ਵਿਵਾਦਤ ਪੋਸਟ ਹਟਾਈ
04:30 AM May 25, 2025 IST
ਜਤਿੰਦਰ ਸਿੰਘ ਬਾਵਾ/ ਗੁਰਬਖਸ਼ਪੁਰੀ
ਸ੍ਰੀ ਗੋਇੰਦਵਾਲ ਸਾਹਿਬ/ਤਰਨ ਤਾਰਨ, 24 ਮਈ
ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕੋਈ ਡੇਢ ਮਹੀਨਾ ਪਹਿਲਾਂ ਇਲਾਕੇ ਦੇ ਪਿੰਡ ਕੋਟ ਮੁਹੰਮਦ ਖਾਂ ਵਿਖੇ ਗੋਲੀ ਲੱਗਣ ਕਾਰਨ ਇੱਕ ਸਬ-ਇੰਸਪੈਕਟਰ ਚਰਨਜੀਤ ਸਿੰਘ ਦੀ ਮੌਤ ਹੋ ਜਾਣ ਸਬੰਧੀ ਤਰਨ ਤਾਰਨ ਦੇ ਐੱਸਐੱਸਪੀ ਅਭਿਮੰਨਿਓ ਰਾਣਾ ਖ਼ਿਲਾਫ਼ ਸਬੂਤ ਕਥਿਤ ਖੁਰਦ-ਬੁਰਦ ਕਰਨ ਸਮੇਤ ਕਈ ਹੋਰ ਗੰਭੀਰ ਦੋਸ਼ਾਂ ਬਾਰੇ ਫੇਸਬੁੱਕ ’ਤੇ ਪਾਈ ਆਪਣੀ ਪੋਸਟ ਹਟਾ ਦਿੱਤੀ ਹੈ| ਵਿਧਾਇਕ ਲਾਲਪੁਰਾ ਨੇ ਇਸ ਕੇਸ ਨੂੰ ਪੂਰੀ ਤਰ੍ਹਾਂ ਝੂਠਾ ਕਰਾਰ ਦਿੰਦਿਆਂ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਅਤੇ ਆਪਣੇ ਅਧੀਨ ਅਧਿਕਾਰੀਆਂ ’ਤੇ ਕਥਿਤ ਦਬਾਅ ਪਾਉਣ ਆਦਿ ਦੇ ਦੋਸ਼ ਲਾਏ ਸਨ| ਇਸ ਕੇਸ ਵਿੱਚ ਪੁਲੀਸ ਨੇ 70 ਜਣਿਆਂ ਨੂੰ ਮਾਮਲੇ ਦੇ ਮੁਲਜ਼ਮ ਬਣਾਇਆ ਹੈ| ਵਿਧਾਇਕ ਦੀ ਇਸ ਪੋਸਟ ਕਾਰਨ ਮੁਲਜ਼ਮਾਂ ਨੂੰ ਅਦਾਲਤੀ ਕਾਰਵਾਈ ਦੌਰਾਨ ਲਾਹਾ ਮਿਲਣ ਤੋਂ ਇਲਾਵਾ ਇਸ ਨੂੰ ਸਰਕਾਰ ਖਿਲਾਫ਼ ਜਾਣ ਨਾਲ ਵੀ ਜੋੜਿਆ ਜਾ ਰਿਹਾ ਹੈ|
Advertisement
Advertisement