ਵਿਧਾਇਕ ਨੇ ਵਿਕਾਸ ਕਾਰਜਾਂ ਲਈ ਗਰਾਂਟ ਦੇ ਚੈੱਕ ਵੰਡੇ
ਭਗਵਾਨ ਦਾਸ ਸੰਦਲ
ਦਸੂਹਾ, 12 ਜਨਵਰੀ
ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਗ੍ਰਾਂਟਾਂ ਦੇ ਚੈੱਕ ਵੰਡਣ ਦਾ ਸਿਲਸਿਲਾ ਜਾਰੀ ਹੈ। ਇਸ ਤਹਿਤ ਘੁੰਮਣ ਨੇ ਪਿੰਡ ਬੇਰਛਾ ਦੀ ਪੰਚਾਇਤ ਨੂੰ 4 ਲੱਖ, ਡੁੱਗਰੀ ਨੂੰ 2 ਲੱਖ, ਸੋਸ਼ਪੁਰ ਪੱਤੀ ਨੂੰ 1 ਲੱਖ, ਬਨਿਆਲ ਨੂੰ 2 ਲੱਖ ਅਤੇ ਸਮਾਜਿਕ ਸੰਸਥਾ ਬਾਬਾ ਬਰਫਾਨੀ ਸੇਵਾ ਸਮਿਤੀ ਨੂੰ ਸਮਾਜ ਸੇਵੀ ਕਾਰਜਾਂ ਲਈ 1 ਲੱਖ ਰੁਪਏ ਦਾ ਚੈਕ ਭੇਟ ਕੀਤਾ। ਘੁੰਮਣ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਦਿਲ ਖੋਲ੍ਹ ਕੇ ਗ੍ਰਾਂਟਾਂ ਮੁਹੱਇਆ ਕਰਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਅਤੇ ਮੌਜੂਦਾ ਸਮੇਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਅਧੂਰੇ ਪਏ ਕੰਮਾਂ ਨੂੰ ਮਿੱਥੇ ਸਮੇਂ ਵਿੱਚ ਨੇਪਰੇ ਚਾੜ੍ਹਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਕਾਰਜਾਂ ਲਈ ਬਾਬਾ ਬਰਫਾਨੀ ਸੇਵਾ ਸਮਿਤੀ ਨੂੰ ਡਿਪਟੀ ਸਪੀਕਰ ਦੇ ਅਖਤਿਆਰੀ ਫੰਡ ’ਚੋਂ ਗ੍ਰਾਂਟ ਮੁਹੱਈਆ ਕਰਵਾਈ ਗਈ ਹੈ। ਇਸ ਮੌਕੇ ਵਿਨੋਦ ਰਲਹਣ, ਪੂਰਨ ਪਰਾਸ਼ਰ, ਬੀਮ ਸੈਨ ਖੁੱਲਰ, ਸਤਪਾਲ ਤ੍ਰੇਹਣ, ਰਾਕੇਸ਼ ਸ਼ਰਮਾ, ਰਤਨ ਲਾਲ ਤੇ ਸ਼ਾਮ ਸੁੰਦਰ ਆਦਿ ਹਾਜ਼ਰ ਸਨ।