ਵਿਧਾਇਕ ਗਰੇਵਾਲ ਵੱਲੋਂ 2 ਕਰੋੜ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਲੁਧਿਆਣਾ, 3 ਦਸੰਬਰ
ਵਿਧਾਨ ਸਭਾ ਹਲਕਾ ਪੂਰਬੀ ਵਿੱਚ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਦੋ ਇਲਾਕਿਆਂ ਵਿੱਚ ਕਰੀਬ 2 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਜਿਸ ਵਿੱਚ ਟਿੱਬਾ ਰੋਡ ’ਤੇ ਕਰੀਬ 99 ਲੱਖ ਦੀ ਲਾਗਤ ਨਾਲ ਬਣਨ ਜਾ ਰਹੀ ਸੜਕ ਦਾ ਕੰਮ ਸ਼ਾਮਲ ਹੈ। ਇਸ ਤੋਂ ਇਲਾਵਾ ਵਾਰਡ ਨੰਬਰ 6 ਦੇ ਇਲਾਕੇ ਵਿੱਚ 95 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ।
ਇਸ ਮੌਕੇ ਵਿਧਾਇਕ ਗਰੇਵਾਲ ਨੇ ਕਿਹਾ ਕਿ ਟਿੱਬਾ ਰੋਡ ਦੀ ਇਸ ਸੜਕ ਦੇ ਕੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ’ਤੇ ਕਰੀਬ 99 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਨ੍ਹਾਂ ਵਿਕਾਸ ਕਾਰਜਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਰਾਹਗੀਰਾਂ ਅਤੇ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਵਿਧਾਇਕ ਗਰੇਵਾਲ ਨੇ ਕਿਹਾ ਕਿ ਹਰ ਵਾਰਡ ਅੰਦਰ ਵਿਕਾਸ ਕਾਰਜ ਪਹਿਲਾਂ ਹੀ ਮੁਕੰਮਲ ਕਰਵਾਏ ਜਾ ਚੁੱਕੇ ਹਨ, ਬਾਕੀ ਰਹਿੰਦੇ ਕੰਮਾਂ ਨੂੰ ਫੌਰੀ ਤੌਰ ’ਤੇ ਮੁਕੰਮਲ ਕਰਨ ਲਈ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹਲਕਾ ਪੂਰਬੀ ਵਿਕਾਸ ਪੱਖੋਂ ਸ਼ਹਿਰ ਦੇ ਬਾਕੀ ਹਲਕਿਆਂ ਤੋਂ ਮੋਹਰੀ ਕਤਾਰ ਵਿੱਚ ਗਿਣਿਆ ਜਾਵੇਗਾ।
ਇਸ ਤੋਂ ਇਲਾਵਾ ਵਿਧਾਇਕ ਗਰੇਵਾਲ ਨੇ ਵਾਰਡ ਨੰਬਰ 6 ਦੇ ਵੱਖ-ਵੱਖ ਮੁਹੱਲਿਆਂ ’ਚ ਕਰੀਬ 95 ਲੱਖ ਦੀ ਲਾਗਤ ਨਾਲ ਹੋਣ ਜਾ ਰਹੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 6 ਵਿੱਚ ਸ਼ੁਰੂ ਹੋਣ ਜਾ ਰਹੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਹੈ ਜਿਨ੍ਹਾਂ ’ਤੇ ਕਰੀਬ 95 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇੱਕ ਮਹੀਨੇ ਦੇ ਅੰਦਰ ਹੀ ਇਸ ਨੂੰ ਪੂਰਾ ਕਰ ਲਿਆ ਜਾਵੇਗਾ। ਵਿਧਾਇਕ ਗਰੇਵਾਲ ਨੇ ਕਿਹਾ ਕਿ ਪਿਛਲੇ ਸਰਕਾਰ ਦੇ ਨੁਮਾਇੰਦਿਆਂ ਨੇ ਲੋਕਾਂ ਨੇ ਕੋਈ ਸਾਰ ਨਹੀਂ ਲਈ ਹਮੇਸ਼ਾ ਹੀ ਭੇਦਭਾਵ ਵਾਲੀ ਸਿਆਸਤ ਕੀਤੀ, ਜਿਸ ਕਾਰਨ ਇਨ੍ਹਾਂ ਇਲਾਕਿਆਂ ਦੇ ਰਹਿਣ ਵਾਲਿਆਂ ਨੂੰ ਸੰਤਾਪ ਭੋਗਣਾ ਪਿਆ। ਇਸ ਮੌਕੇ ਮੋਹਿੰਦਰ ਭੱਟੀ, ਜਗੀਰ ਸਿੰਘ, ਖਹਿਰਾ ਪ੍ਰਧਾਨ, ਕੇਸਰ ਚੌਧਰੀ, ਦਲਵਿੰਦਰ ਸਿੰਘ, ਕੁਲਦੀਪ ਚੌਹਾਨ, ਰਾਜੇਸ਼ ਬਾਤੀਸ਼, ਸੁੱਚਾ ਸਿੰਘ ਰਾਜਵਿੰਦਰ ਔਲਖ, ਸੁਖਮੇਲ ਗਰੇਵਾਲ (ਬਾਰੂ), ਜੱਸਾ ਗਰੇਵਾਲ, ਵਿਪਨ ਵੈਦ, ਅਸ਼ਵਨੀ ਸ਼ਰਮਾ ਤੇ ਚਰਨਜੀਤ ਚੰਨੀ ਆਦਿ ਹਾਜ਼ਰ ਸਨ।