ਵਿਧਾਇਕ ਅਜੇ ਗੁਪਤਾ ਵੱਲੋਂ ਦੋ ਟ੍ਰਾਂਸਫਾਰਮਰਾਂ ਦਾ ਉਦਘਾਟਨ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 4 ਅਪਰੈਲ
ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਨੇ ਢਾਬ ਟਿੱਲੀ ਪੱਲਾ ਵਿੱਚ 300 ਕਿਲੋਵਾਟ ਦੇ ਨਵੇਂ ਬਿਜਲੀ ਟ੍ਰਾਂਸਫਾਰਮਰ ਅਤੇ ਕਾਠੀਆਂ ਵਾਲਾ ਬਾਜ਼ਾਰ ਵਿੱਚ 500 ਕਿਲੋਵਾਟ ਦੇ ਬਿਜਲੀ ਟ੍ਰਾਂਸਫਾਰਮਰ ਦਾ ਉਦਘਾਟਨ ਕੀਤਾ। ਵਿਧਾਇਕ ਗੁਪਤਾ ਨੇ ਕਿਹਾ ਕਿ ਲੋਕਾਂ ਨੂੰ ਗਰਮੀ ਵਿੱਚ ਬਿਜਲੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਲੋਕਾਂ ਨੂੰ ਨਿਰਵਿਘਨ 24 ਘੰਟੇ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹਨ।
ਕੇਂਦਰੀ ਵਿਧਾਨ ਸਭਾ ਹਲਕੇ ਦੇ ਵਾਲ ਸਿਟੀ ਵਿੱਚ ਵੱਧ ਕਿਲੋਵਾਟ ਬਿਜਲੀ ਦੇ ਦੋ ਟ੍ਰਾਂਸਫਾਰਮਰ ਸ਼ੁਰੂ ਕੀਤੇ ਗਏ ਹਨ। ਕਟੜਾ ਕਰਮ ਸਿੰਘ, ਨਵੀਂ ਸੜਕ, ਮਿਸ਼ਰੀ ਵਾਲਾ ਬਾਜ਼ਾਰ, ਪਾਪੜਾਂ ਵਾਲਾ ਬਾਜ਼ਾਰ, ਲਾਂਘੇ ਦੇ ਆਲੇ-ਦੁਆਲੇ ਦੇ ਇਲਾਕਿਆਂ ਅਤੇ ਹੋਰ ਖੇਤਰਾਂ ਦੇ ਲੋਕਾਂ ਨੂੰ ਇਨ੍ਹਾਂ ਦੋਵਾਂ ਟ੍ਰਾਂਸਫਾਰਮਰਾਂ ਤੋਂ ਲਾਭ ਮਿਲੇਗਾ। ਵਿਧਾਇਕ ਗੁਪਤਾ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਗਲਿਆਰੇ ਵਾਲੇ ਖੇਤਰ ਵਿੱਚ 500-500 ਕਿਲੋਵਾਟ ਬਿਜਲੀ ਦੇ ਦੋ ਟ੍ਰਾਂਸਫਾਰਮਰ ਪਹਿਲਾਂ ਹੀ ਚੱਲ ਰਹੇ ਹਨ। ਬਾਜ਼ਾਰ ਕਾਠੀਆਂ ਵਿੱਚ ਇੱਕ ਨਵਾਂ 500 ਕਿਲੋਵਾਟ ਟ੍ਰਾਂਸਫਾਰਮਰ ਸ਼ੂਰੂ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਕੇਂਦਰੀ ਹਲਕੇ ਵਿੱਚ ਦੋ ਹੋਰ ਨਵੇਂ ਬਿਜਲੀ ਟ੍ਰਾਂਸਫਾਰਮਰ ਸ਼ੁਰੂ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਪਾਪੜਾਂ ਵਾਲਾ ਬਜ਼ਾਰ ਅਤੇ ਗੁਰਬਖਸ਼ ਨਗਰ ਵਿੱਚ ਜਲਦੀ ਹੀ ਨਵੇਂ ਟ੍ਰਾਂਸਫਾਰਮਰ ਸ਼ੁਰੂ ਕੀਤੇ ਜਾਣਗੇ।