ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ
06:15 AM Jun 09, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਜੂਨ
ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਥਾਣਾ ਜਮਾਲਪੁਰ ਦੀ ਪੁਲੀਸ ਨੂੰ ਨਿਊ ਸੁੰਦਰ ਨਗਰ 33 ਫੁੱਟਾ ਰੋਡ ਮੂੰਡੀਆਂ ਕਲਾਂ ਵਾਸੀ ਸਤੀਸ਼ ਕੁਮਾਰ ਨੇ ਦੱਸਿਆ ਕਿ ਮੱਖੂ ਫਿਰੋਜ਼ਪੁਰ ਦੇ ਵਿਅਕਤੀ ਨੇ ਉਸ ਦੇ ਭਾਣਜੇ ਅੰਕੁਸ਼ ਕੁਮਾਰ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 1 ਲੱਖ 56 ਹਜ਼ਾਰ 500 ਰੁਪਏ ਦੀ ਠੱਗੀ ਮਾਰੀ ਹੈ। ਇਸੇ ਤਰ੍ਹਾਂ ਥਾਣਾ ਮੋਤੀ ਨਗਰ ਦੀ ਪੁਲੀਸ ਨੇ ਮੱਖਣ ਸਿੰਘ ਵਾਸੀ ਪਿੰਡ ਤਰੰਗ ਦੀ ਸ਼ਿਕਾਇਤ ’ਤੇ ਚੀਮਾ ਚੌਕ ਦੇ ਏਜੰਟ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ ਜਿਸ ਨੇ ਉਸ ਦੇ ਲੜਕੇ ਗੁਰਵਿੰਦਰ ਸਿੰਘ ਦਾ ਵਰਕ ਪਰਮਿਟ ਪੁਰਤਗਾਲ ਦੀ ਫਾਈਲ ਲਗਵਾਉਣ ਸਬੰਧੀ 4 ਲੱਖ ਰੁਪਏ ਹਾਸਲ ਕੀਤੇ ਸਨ, ਪਰ ਨਾ ਵਰਕ ਵੀਜ਼ਾ ਲਗਵਾਇਆ ਤੇ ਨਾ ਹੀ ਪੈਸੇ ਵਾਪਸ ਕੀਤੇ।
Advertisement
Advertisement