ਵਿਦਿਆਰਥੀ ਕੌਂਸਲ ਦੀ ਤਾਜਪੋਸ਼ੀ
ਪਾਤੜਾਂ, 25 ਮਈ
ਮਦਰ ਇੰਡੀਆ ਪਬਲਿਕ ਸਕੂਲ ਵਿੱਚ ਚੇਅਰਮੈਨ ਰਾਕੇਸ਼ ਗਰਗ ਅਤੇ ਡਾਇਰੈਕਟਰ ਵੀਨਾ ਰਾਣੀ ਦੀ ਰਹਿਨੁਮਾਈ ਹੇਠ ਵਿਦਿਆਰਥੀ ਕੌਂਸਲ ਦੀ ਚੋਣ ਕੀਤੀ ਗਈ, ਜਿਸ ਵਿੱਚ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਜਸਕਰਨ ਸਿੰਘ ਨੂੰ ਹੈੱਡ ਬੁਆਏ ਅਤੇ ਲਵਦੀਪ ਕੌਰ ਨੂੰ ਸਕੂਲ ਦੀ ਹੈੱਡ ਗਰਲ ਨਿਯੁਕਤ ਕੀਤਾ ਗਿਆ। ਸਕੂਲ ਨਾਲ ਸਬੰਧਤ ਚਾਰ ਹਾਊਸਾਂ- ਸਵਾਮੀ ਵਿਵੇਕਾਨੰਦ, ਚਾਣਕਿਆ, ਰਾਬਿੰਦਰ ਨਾਥ ਟੈਗੋਰ ਤੇ ਐੱਸ ਰਾਧਾਕ੍ਰਿਸ਼ਨਨ ਦੇ ਕਪਤਾਨ ਤੇ ਉਪ ਕਪਤਾਨਾਂ ਦੀ ਚੋਣ ਵੋਟਾਂ ਪਾ ਕੇ ਨਿਰਪੱਖ ਤਰੀਕੇ ਨਾਲ ਕੀਤੀ ਗਈ। ਇਸ ਦੌਰਾਨ ਕੈਪਟਨ ਅਰਸ਼ਦੀਪ ਕੌਰ, ਪ੍ਰਭਜੋਤ ਸਿੰਘ, ਅਰਸ਼ਪ੍ਰੀਤ ਕੌਰ, ਨਕੁਲ ਬਾਂਸਲ ਅਤੇ ਵਾਈਸ ਕੈਪਟਨ ਅੰਸ਼ਵਤਨ, ਸੁਖਵੀਰ ਸਿੰਘ, ਸੁਖਮਨਦੀਪ ਕੌਰ ਅਤੇ ਕਸ਼ਿਸ਼ਪ੍ਰੀਤ ਕੌਰ ਨੂੰ ਚੁਣਿਆ ਗਿਆ। ਸਕੂਲ ਦੇ ਈਕੋ ਕਲੱਬ ਦਾ ਪ੍ਰੈਜ਼ੀਡੈਂਟ ਰਿਸ਼ਬਜੋਤ ਸਿੰਘ, ਲਿਟਰੇਰੀ ਕਲੱਬ ਦਾ ਮਨਦੀਪ ਸਿੰਘ, ਹੈਲਥ ਐਂਡ ਵੈੱਲਨੇਸ ਕਲੱਬ ਦੀ ਪ੍ਰੈਜ਼ੀਡੈਂਟ ਰੰਜਨ, ਆਰਟ ਕਲੱਬ ਦਾ ਮਨਜੋਤ ਸ਼ਰਮਾ ਅਤੇ ਬਾਕੀ ਅਹੁਦੇਦਾਰਾਂ ਤੇ ਕਾਰਜਕਾਰੀ ਮੈਂਬਰਾਂ ਦੀ ਚੋਣ ਕੀਤੀ ਗਈ। ਚੋਣ ਪ੍ਰਕਿਰਿਆ ਉਪਰੰਤ ਸਾਰੇ ਅਹੁਦੇਦਾਰਾਂ ਨੂੰ ਡਾਇਰੈਕਟਰ ਵੀਨਾ ਅਤੇ ਪ੍ਰਿੰਸੀਪਲ ਡਾ. ਨੀਤਿਕਾ ਗੁਪਤਾ ਨੇ ਸੈਸ਼ੇ ਅਤੇ ਬੈਚ ਲਾ ਕੇ ਸਨਮਾਨਿਤ ਕੀਤਾ। ਅਹੁਦੇਦਾਰਾਂ ਨੇ ਡਿਊਟੀ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਸਹੁੰ ਚੁੱਕੀ।