ਵਿਦਿਆਰਥੀਆਂ ਨੇ ਵਾਟਰ ਪਾਰਕ ਦਾ ਆਨੰਦ ਮਾਣਿਆ
03:37 AM May 10, 2025 IST
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 9 ਮਈ
ਗਰਮੀ ਤੋਂ ਰਾਹਤ ਪਾਉਣ ਲਈ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਟ ਜਾਟਾਨ ਦੇ ਵਿਦਿਆਰਥੀਆਂ ਨੇ ਕਰਨਾਲ ਦੇ ਡਰੀਮ ਲੈਂਡ ਵਾਟਰ ਪਾਰਕ ਦਾ ਦੌਰਾ ਕੀਤਾ। ਇਸ ਟੂਰ ਵਿਚ 6ਵੀਂ ਤੋਂ ਅਠੱਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਬੱਚਿਆਂ ਨੇ ਵਾਟਰ ਪਾਰਕ ਦਾ ਪੂਰਾ ਆਨੰਦ ਮਾਣਿਆ। ਸਕੂਲ ਦੇ ਪ੍ਰਿੰਸੀਪਲ ਰੌਬਿਨ ਕੁਮਾਰ ਨੇ ਕਿਹਾ ਕਿ ਗਰਮੀ ਕਾਰਨ ਬੱਚੇ ਸਮਰ ਕੈਂਪ ਵਿਚ ਵਾਟਰ ਪਾਰਕ ਗਏ ਤੇ ਪਾਣੀ ਵਿਚ ਗਰਮੀ ਤੋਂ ਰਾਹਤ ਮਹਿਸੂਸ ਕੀਤੀ।
ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀ ਨੂੰ ਥੋੜ੍ਹੀ ਜਿਹੀ ਪੜ੍ਹਾਈ ਤੋਂ ਵੀ ਰਾਹਤ ਮਿਲਦੀ ਹੈ ਅਤੇ ਉਨਾਂ ਦਾ ਮਾਨਸਿਕ ਤਣਾਅ ਘੱਟ ਜਾਂਦਾ ਹੈ।
ਸਕੂਲ ਦੇ ਮੈਨੇਜਰ ਸੋਹਨ ਲਾਲ ਸੈਣੀ ਨੇ ਕਿਹਾ ਕਿ ਬੱਚਿਆਂ ਦਾ ਸਰਵਪੱਖੀ ਵਿਕਾਸ ਪੜ੍ਹਾਈ ਦੇ ਨਾਲ ਨਾਲ ਖੇਡਾਂ ਤੇ ਹੋਰ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਹੀ ਸੰਭਵ ਹੈ। ਵਾਟਰ ਪਾਰਕ ਦੌਰੇ ਦੌਰਾਨ ਸਕੂਲ ਦੀ ਵਾਈਸ ਪ੍ਰਿੰਸੀਪਲ ਅਨੀਤਾ ਹਾਂਡਾ ਤੇ ਹੋਰ ਅਧਿਆਪਕ ਮੌਜੂਦ ਸਨ।
Advertisement
Advertisement