ਵਿਦਿਆਰਥੀਆਂ ਨੇ ਓਲੰਪਿਆਡ ’ਚ 16 ਤਗ਼ਮੇ ਜਿੱਤੇ
05:46 AM May 08, 2025 IST
ਪੱਤਰ ਪ੍ਰੇਰਕ
Advertisement
ਫਗਵਾੜਾ, 7 ਮਈ
ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਪ੍ਰਾਇਮਰੀ ਜਮਾਤਾ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਇੰਗਲਿਸ਼ ਓਲੰਪਿਆਡ ’ਚ ਕੁੱਲ 16 ਸੋਨ ਤਗ਼ਮੇ ਜਿੱਤੇ। ਪ੍ਰਿੰਸੀਪਲ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਜੇਤੂ ਵਿਦਿਆਰਥੀਆਂ ’ਚ ਪਹਿਲੀ ’ਚੋਂ ਵਾਹੇਨੂਰ ਕੌਰ, ਅਨਾਯਾ, ਦੂਸਰੀ ਤੋਂ ਅਸ਼ਾਂਸ਼, ਸੂਰਥ ਤੇ ਸਰੇਮਾਪੁਰੀ, ਤੀਸਰੀ ’ਚ ਗੁਰਨੂਰ ਕੌਰ, ਪਰਮਜੋਤ ਤੇ ਗੋਰੰਗੀ, ਚੌਥੀ ਤੋਂ ਹਿਰਕਾਂਸ਼ ਸਿੰਘ, ਕਾਵਯਾਂਸ਼ ਤੇ ਭਵਯਾ ਸੂਦ, ਪੰਜਵੀਂ ਤੋਂ ਮਾਰੁਸ਼, ਮਿਸ਼ਟੀ, ਨਵਰੀਤ ਤੇ ਕਾਵਯ ਪੰਡਿਤ ਸ਼ਾਮਲ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਵਿਸ਼ੇਸ਼ ਸਭਾ ਦੌਰਾਨ ਸੋਨ ਤਗ਼ਮੇ ਸੌਂਪੇ ਤੇ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ।
Advertisement
Advertisement