ਵਿਦਿਆਰਥੀਆਂ ਨੂੰ ਪੜ੍ਹਨ ਸਮੱਗਰੀ ਵੰਡੀ
05:12 AM May 20, 2025 IST
ਮਾਲੇਰਕੋਟਲਾ: ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਨੇ ਪੰਜਾਬ ਵਕਫ਼ ਬੋਰਡ ਦੇ ਪ੍ਰਬੰਧ ਅਧੀਨ ਚੱਲਣ ਵਾਲੇ ਸਥਾਨਕ ਇਸਲਾਮੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਸਾਦੇ ਸਮਾਗਮ ਦੌਰਾਨ 250 ਤੋਂ ਵੱਧ ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ, ਵਰਦੀਆਂ ਤੇ ਬੂਟ ਵੰਡੇ ਗਏ। ਸੁਸਾਇਟੀ ਦੇ ਪ੍ਰਧਾਨ ਅਜ਼ਹਰ ਮੁਨੀਮ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਹੀ ਮਨੁੱਖਤਾ ਦੀ ਸੱਚੀ ਸੇਵਾ ਹੈ। ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਵਕਫ਼ ਬੋਰਡ ਦੇ ਸੀ.ਈ.ਓ ਲਤੀਫ ਅਹਿਮਦ ਥਿੰਦ, ਮੁਫ਼ਤੀ ਇਰਤਕਾ ਉਲ ਹਸਨ ਕਾਂਧਲਵੀ (ਮੁਫ਼ਤੀ ਏ ਆਜ਼ਮ ਪੰਜਾਬ), ਸੇਵਾਮੁਕਤ ਤਹਿਸੀਲਦਾਰ ਐਡਵੋਕੇਟ ਸਿਰਾਜ ਅਹਿਮਦ, ਮੁਹੰਮਦ ਖਲੀਲ ਰਿਟਾਇਰਡ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾ.ਪ੍ਰਭਲੀਨ ਕੌਰ, ਸ਼ਾਇਰ ਜ਼ਮੀਰ ਅਲੀ ਜ਼ਮੀਰ, ਨੈਸ਼ਨਲ ਹਿਊਮਨ ਰਾਈਟਸ (ਸੋਸ਼ਲ ਜਸਟਿਸ ਕੌਂਸਲ) ਦੇ ਉਪ ਚੇਅਰਮੈਨ ਜ਼ਹੂਰ ਅਹਿਮਦ ਚੌਹਾਨ, ਹਾਜੀ ਮੁਹੰਮਦ ਰਮਜ਼ਾਨ ਆੜ੍ਹਤੀਆ ਸਬਜ਼ੀ ਮੰਡੀ, ਅਰਸ਼ਦ ਅਲੀ ,ਮੁਹੰਮਦ ਇਮਰਾਨ ਸੋਸ਼ਲ ਵਰਕਰ, ਸਰਪ੍ਰਸਤ ਇਲਮ ਦੀਨ ਮੁਨੀਮ ਤੇ ਹਾਜੀ ਅਬਦੁੱਲ ਗ਼ੱਫਾਰ ਨੇ ਹਾਜ਼ਰੀ ਲਵਾਈ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement