ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦਿਆਰਥੀ ਸੰਘਰਸ਼: ਈਵੀਐੱਮ ਕਾਲਜ ’ਚੋਂ ਤਬਦੀਲ

05:41 AM May 09, 2025 IST
featuredImage featuredImage
ਫਾਜ਼ਿਲਕਾ ’ਚ ਗੱਲਬਾਤ ਕਰਦੇ ਹੋਏ ਪੀਐੱਸਯੂ ਦੇ ਕਾਰਕੁਨ।

ਪਰਮਜੀਤ ਸਿੰਘ
ਫਾਜ਼ਿਲਕਾ, 8 ਮਈ

Advertisement

ਫਾਜ਼ਿਲਕਾ ’ਚ ਵਿਦਿਆਰੀਆਂ ਦਾ ਸੰਘਰਸ਼ ਰੰਗ ਲਿਆ ਹੈ। ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਸੰਘਰਸ਼ ਮਗਰੋਂ ਕਾਲਜ ਵਿਚ ਪਈਆਂ ਈਵੀਐੱਮ ਨੂੰ ਬਾਹਰ ਤਬਦੀਲ ਕਰ ਦਿੱਤਾ ਹੈ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਮੁਹਾਰਖੀਵਾ, ਜ਼ਿਲ੍ਹਾ ਸਕੱਤਰ ਮਮਤਾ ਲਾਧੂਕਾ, ਜ਼ਿਲ੍ਹਾ ਆਗੂ ਦਿਲਕਰਨ ਰਤਨਪੁਰਾ ਨੇ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਐੱਮਆਰ ਸਰਕਾਰੀ ਕਾਲਜ ਫਾਜ਼ਿਲਕਾ ਵਿੱਚ ਮਾਸਟਰ ਡਿਗਰੀ ਦੇ ਕੋਰਸ ਸਰਕਾਰੀ ਤੌਰ ’ਤੇ ਸ਼ੁਰੂ ਕਰਵਾਉਣ, ਕਾਲਜ ’ਚੋਂ ਈਵੀਐਮ ਮਸ਼ੀਨਾਂ ਬਾਹਰ ਤਬਦੀਲ ਕਰਵਾਉਣ, ਕਾਲਜ ਦੀ ਲਾਇਬਰੇਰੀ ਦੀ ਬਿਲਡਿੰਗ ਦਾ ਪ੍ਰਬੰਧ ਕਰਨ ਤੇ ਲਾਇਬ੍ਰੇਰੀ ਵਿੱਚ ਸਾਹਿਤ ਅਤੇ ਸਿਲੇਬਸ ਨਾਲ ਸਬੰਧਤ ਕਿਤਾਬਾਂ ਮੁੱਹਈਆ ਕਰਵਾਉਣ ਅਤੇ ਵਿਦਿਆਰਥੀਆਂ ਦਾ ਪੀਟੀਏ ਫੰਡ ਮੁਆਫ਼ ਕਰਕੇ ਪ੍ਰੋਫ਼ੈਸਰਾਂ ਦੀ ਤਨਖ਼ਾਹ ਸਰਕਾਰੀ ਖਜ਼ਾਨੇ ਵਿੱਚੋਂ ਦੇਣ ਦੀ ਮੰਗ ਲਈ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਸੰਘਰਸ਼ ਤਹਿਤ ਯੂਨੀਅਨ ਵੱਲੋਂ ਕਈ ਵਾਰੀ ਵਿਧਾਇਕ ਘਰ ਅਤੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਅਤੇ ਮੰਗ ਪੱਤਰ ਦਿੱਤੇ ਗਏ। ਹੁਣ ਵਿਦਿਆਰਥੀਆਂ ਦੇ ਇਸ ਸੰਘਰਸ਼ ਸਦਕਾ ਪ੍ਰਸ਼ਾਸਨ ਵੱਲੋਂ ਕਾਲਜ ਵਿੱਚੋਂ ਈਵੀਐੱਮ ਮਸ਼ੀਨਾਂ ਨੂੰ ਬਾਹਰ ਸਿਫ਼ਟ ਕਰ ਦਿੱਤਾ ਗਿਆ ਹੈ ਜਿਸ ਨਾਲ ਵਿਦਿਆਰਥੀ ਬੰਦ ਪਈ ਬਿਲਡਿੰਗ ਨੂੰ ਵੀ ਵਰਤ ਸਕਣਗੇ। ਜਥੇਬੰਦੀ ਦੇ ਜ਼ਿਲ੍ਹਾ ਆਗੂ ਆਦਿੱਤਿਆ ਫਾਜ਼ਿਲਕਾ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਨੇ ਕਿਹਾ ਕਿ ਕਾਲਜ ਵਿੱਚ ਈਵੀਐੱਮ ਮਸ਼ੀਨਾਂ ਪੱਈਆ ਹੋਣ ਕਰਕੇ ਵਿਦਿਆਰਥੀਆਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਆਗੂਆਂ ਨੇ ਕਿਹਾ ਕਿ ਕਾਲਜ ਦੀਆਂ ਰਹਿੰਦੀਆਂ ਮੰਗਾਂ ਪੂਰੀਆਂ ਹੋਣ ਤਕ ਉਹ ਸੰਘਰਸ਼ ਜਾਰੀ ਰਹੇਗਾ।

 

Advertisement

Advertisement