ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦਿਆਰਥੀਆਂ ਦੇ ਸੁਪਨੇ ਮਿਲ ਕੇ ਕਰਾਂਗੇ ਪੂਰੇ: ਡੀਸੀ ਸਾਹਨੀ

06:15 AM May 22, 2025 IST
featuredImage featuredImage
ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਡੀਸੀ ਸਾਕਸ਼ੀ ਸਾਹਨੀ। -ਫੋਟੋ : ਓਬਰਾਏ

ਨਿੱਜੀ ਪੱਤਰ ਪ੍ਰੇਰਕ
ਖੰਨਾ, 21 ਮਈ
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਇਥੋਂ ਦੇ ਕਿਸ਼ੋਰੀ ਲਾਲ ਜੇਠੀ ਸਕੂਲ ਆਫ ਐਮੀਨੈਂਸ ਦਾ ਦੌਰਾ ਕਰਦਿਆਂ ਪੰਜਾਬ ਸਰਕਾਰ ਦੇ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਦੇ ਹਿੱਸੇ ਵਜੋਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਸੁਪਨਿਆਂ ਨੂੰ ਸਮਰਪਣ ਨਾਲ ਪੂਰਾ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੇ ਸਫ਼ਰ ਦੌਰਾਨ ਮਾਰਗਦਰਸ਼ਨ ਤੇ ਸਮਰਥਨ ਕਰਨ ਦਾ ਵਾਅਦਾ ਕੀਤਾ। ਡੀਸੀ ਸਾਹਨੀ ਨੇ ਵਿਦਿਆਰਥੀਆਂ ਨੂੰ ਆਪਣੀਆਂ ਇੱਛਾਵਾਂ ਨੂੰ ਜੋਸ਼ ਨਾਲ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਭਾਵੇਂ ਉਹ ਆਈਏਐਸ, ਆਈਪੀਐਸ ਅਧਿਕਾਰੀ, ਵਿਗਿਆਨੀ, ਗਾਇਕ, ਕਾਰੋਬਾਰੀ, ਖਿਡਾਰੀ ਜਾਂ ਕੁਝ ਹੋਰ ਬਣਨ ਦੀ ਇੱਛਾ ਰੱਖਦੇ ਹੋਣ।

Advertisement

ਉਨ੍ਹਾਂ ਸਕੂਲ ਲਈ ਜੀਵਨ ਭਰ ਇਕ ਮੈਂਟਰ ਬਣਨ ਦੀ ਵਚਨਬੱਧਤਾ ਪ੍ਰਗਟ ਕਰਦਿਆਂ ਕਿਹਾ ਕਿ ਤੁਹਾਡੇ ਸੁਪਨੇ ਤੁਸੀਂ ਪ੍ਰਾਪਤ ਕਰਨੇ ਹਨ ਅਤੇ ਮੈਂ ਹਰ ਕਦਮ ਤੇ ਤੁਹਾਡੀ ਮਦਦ ਕਰਨ ਲਈ ਇੱਥੇ ਹਾਂ। ਉਨ੍ਹਾਂ ਵਿਦਿਆਰਥੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ ਅੱਜ ਇਥੇ ਸਿਰਫ਼ ਉਨ੍ਹਾਂ ਲਈ ਹਨ ਅਤੇ ਬੱਚਿਆਂ ਦੀਆਂ ਇਛਾਵਾਂ ਮਾਇਨੇ ਰੱਖਦੀਆਂ ਹਨ। ਉਨ੍ਹਾਂ ਬੱਚਿਆਂ ਨੂੰ ਅਨੁਸਾਸ਼ਿਤ ਰਹਿਣ ਅਤੇ ਹਿੰਮਤ ਨਾਲ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੀ ਤਾਕੀਦ ਕੀਤੀ ਅਤੇ ਯਾਦ ਕਰਵਾਇਆ ਕਿ ਹਰ ਚੁਣੌਤੀ ਮਜ਼ਬੂਤ ਤੇ ਬੁੱਧੀਮਾਨ ਬਣਨ ਦਾ ਇਕ ਮੌਕਾ ਹੈ।

ਉਨ੍ਹਾਂ ਇਕ ਨਿੱਜੀ ਸਬੰਧ ਨੂੰ ਉਤਸ਼ਾਹਿਤ ਕਰਨ ਲਈ ਨਿਯਮਿਤ ਤੌਰ ਤੇ ਮਿਲਣ, ਵਿਦਿਆਰਥੀਆਂ ਦੇ ਟੀਚਿਆਂ ਨੂੰ ਸੁਣਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪ੍ਰਾਪਤ ਕਰਨ ਵਿਚ ਮਦਦ ਕਰਨ ਲਈ ਵਿਅਕਤੀਗਤ ਮਾਰਗ ਦਰਸ਼ਨ ਪ੍ਰਦਾਨ ਕਰਨ ਦਾ ਵਾਅਦਾ ਕੀਤਾ। ਇਸ ਦੌਰਾਨ ਗੰਗਾ ਐਕਰੋਵੂਲਜ਼ ਤੋਂ ਅਮਿਤ ਥਾਪਰ ਨੇ ਆਪਣੀ ਕਹਾਣੀ ਸਾਂਝੀ ਕਰਦਿਆਂ ਵਿਦਿਆਰਥੀਆਂ ਨੂੰ ਸਫ਼ਲ ਕਾਰੋਬਾਰੀ ਵਜੋਂ ਉਭਰਨ ਸਬੰਧੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਵਿਦਿਆਰਥੀ ਯੁਵਰਾਜ ਸਿੰਘ, ਸੋਨਾਕਸ਼ੀ ਸ਼ਰਮਾ, ਅਨਮੋਲਪ੍ਰੀਤ ਕੌਰ, ਸਨਗਿਦਾ ਕੌਸ਼ਲ ਨੇ ਵੱਖ ਵੱਖ ਵਿਸ਼ਿਆਂ ਸਬੰਧੀ ਭਾਸ਼ਣ ਦਿੱਤਾ। ਅੰਤ ਵਿਚ ਪ੍ਰਿੰਸੀਪਲ ਰਾਜੇਸ਼ ਕੁਮਾਰ ਫੁੱਲ ਨੇ ਡੀਸੀ ਸਾਕਸ਼ੀ ਸਾਹਨੀ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ ਲਈ ਧੰਨਵਾਦ ਕੀਤਾ।

Advertisement

Advertisement