ਵਿਦਿਆਰਥੀਆਂ ਦਾ ਕੁਕਿੰਗ ਮੁਕਾਬਲਾ ਕਰਵਾਇਆ
05:33 AM May 09, 2025 IST
ਪੱਤਰ ਪ੍ਰੇਰਕ
Advertisement
ਭਵਾਨੀਗੜ੍ਹ, 8 ਮਈ
ਨਰਸਿੰਗ ਹਫ਼ਤੇ ਦੌਰਾਨ ਅੱਜ ਰਹਿਬਰ ਇੰਸਟੀਚਿਊਟ ਆਫ ਨਰਸਿੰਗ ਵਿੱਚ ‘ਚੰਗੀ ਸਿਹਤ ਲਈ ਚੰਗਾ ਖਾਣਾ’ ਦੇ ਹੇਠ ਵਿਦਿਆਰਥੀਆਂ ਦਾ ਕੁਕਿੰਗ ਮੁਕਾਬਲਾ ਕਰਵਾਇਆ ਗਿਆ। ਪ੍ਰਿੰਸੀਪਲ ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਇਸ ਮੁਕਾਬਲੇ ਵਿੱਚ ਸਾਰਾ ਭੋਜਨ ਗੈਸ ਚੁੱਲ੍ਹੇ ਦੀ ਵਰਤੋਂ ਤੋਂ ਬਗੈਰ ਬਣਾਇਆ ਗਿਆ ਅਤੇ ਸਾਰਾ ਖਾਣਾ ਬਿਨਾਂ ਤਲਿਆ ਹੋਇਆ ਸੀ। ਇਸ ਵਿੱਚ ਸਾਰਾ ਸਾਮਾਨ ਪੌਸ਼ਟਿਕ ਅਤੇ ਪ੍ਰੋਟੀਨ ਭਰਪੂਰ ਸੀ। ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਐੱਮ ਐੱਸ ਖ਼ਾਨ ਅਤੇ ਵਾਈਸ ਚੇਅਰਪਰਸਨ ਡਾ. ਕਾਫ਼ਲਾ ਖ਼ਾਨ ਨੇ ਵਿਦਿਆਰਥੀਆਂ ਨੂੰ ਚੰਗੇ ਭੋਜਨ ਦੀਆਂ ਵਿਸ਼ੇਸ਼ਤਾਵਾਂ ਅਤੇ ਚੰਗਾ ਭੋਜਨ ਖਾਣ ਲਈ ਪ੍ਰੇਰਿਤ ਕੀਤਾ।
Advertisement
Advertisement