ਵਿਦਿਆਰਥੀਆਂ ਵੱਲੋਂ ਬੈਂਕ ਦਾ ਦੌਰਾ
05:20 AM May 24, 2025 IST
ਲਹਿਰਾਗਾਗਾ: ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਕਮਰਸ ਖੇਤਰ ਦੇ ਵਿਦਿਆਰਥੀਆਂ ਨੂੰ ਅਧਿਆਪਕ ਸੋਨੀਆ ਸ਼ਰਮਾ ਦੀ ਅਗਵਾਈ ਹੇਠ ਲਹਿਰਾਗਾਗਾ ਵਿੱਚ ਸਥਿਤ ਯੂਕੋ ਬੈਂਕ ਦਾ ਦੌਰਾ ਕਰਵਾਇਆ। ਬੈਂਕ ਪਹੁੰਚਣ ਬੈਂਕ ਮੈਨੇਜਰ ਰੋਹਿਤ ਗਰਗ ਅਤੇ ਹੈੱਡ ਕੈਸ਼ੀਅਰ ਰਾਜਪ੍ਰੀਤ ਕੌਰ ਤੇ ਸਾਰੇ ਸਟਾਫ ਨੇ ਬੱਚਿਆਂ ਨੂੰ ਬੈਂਕ ਦੇ ਕੰਮਕਾਰ ਬਾਰੇ ਜਾਣੂ ਕਰਵਾਇਆ। ਮੈਨੇਜਰ ਰੋਹਿਤ ਗਰਗ ਅਤੇ ਰਾਜਪ੍ਰੀਤ ਕੌਰ ਨੇ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ। ਸਕੂਲ ਦੇ ਚੇਅਰਮੈਨ ਸੰਜੈ ਸਿੰਗਲਾ ਕਿਹਾ ਕਿ ਭਵਿੱਖ ’ਚ ਬੱਚਿਆਂ ਲਈ ਅਜਿਹੇ ਵਿਦਿਅਕ ਟੂਰ ਜਾਰੀ ਰਹਿਣਗੇ।-ਪੱਤਰ ਪ੍ਰੇਰਕ
Advertisement
Advertisement