ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦਿਅਕ ਤਣਾਅ ਤੇ ਖ਼ੁਦਕੁਸ਼ੀਆਂ

04:17 AM May 05, 2025 IST
featuredImage featuredImage

ਕੁਝ ਹੀ ਦਿਨਾਂ ਵਿੱਚ ਹੋਈਆਂ ਤਿੰਨ ਵਿਦਿਆਰਥੀਆਂ ਦੀਆਂ ਮੌਤਾਂ, ਜਿਨ੍ਹਾਂ ਵਿੱਚੋਂ ਦੋ ਕੋਟਾ (ਰਾਜਸਥਾਨ) ਵਿੱਚ ਨੀਟ ਦੇ ਉਮੀਦਵਾਰ ਅਤੇ ਇੱਕ ਪੰਜਾਬ ਅੰਦਰ ਮੁਹਾਲੀ ਦੀ ਪ੍ਰਾਈਵੇਟ ਯੂਨੀਵਸਿਟੀ ਵਿੱਚ ਫੋਰੈਂਸਿਕ ਵਿਗਿਆਨ ਦਾ ਵਿਦਿਆਰਥੀ ਸੀ, ਨੇ ਉਸ ਢਾਂਚਾਗਤ ਨਾਕਾਮੀ ਦਾ ਖ਼ੁਲਾਸਾ ਕੀਤਾ ਹੈ ਜਿਸ ਨੂੰ ਭਾਰਤ ਆਪਣੇ ਲਈ ਖ਼ਤਰਾ ਮੁੱਲ ਲੈ ਕੇ ਲਗਾਤਾਰ ਨਜ਼ਰਅੰਦਾਜ਼ ਕਰਦਾ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਦੀ ਮੌਤ ਨੀਟ-ਯੂਜੀ ਤੋਂ ਬਿਲਕੁਲ ਪਹਿਲਾਂ ਹੋਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਅਕਾਦਮਿਕ ਦਬਾਅ, ਮਾਨਸਿਕ ਤਣਾਅ ਅਤੇ ਹੱਦੋਂ ਵੱਧ ਉਮੀਦਾਂ ਦਾ ਜਾਨਲੇਵਾ ਮਿਸ਼ਰਨ ਜਵਾਨ ਬੱਚਿਆਂ ਦੀ ਜਾਨ ਲੈ ਰਿਹਾ ਹੈ। ਕੋਚਿੰਗ ਕੇਂਦਰਾਂ ਦੇ ਧੁਰੇ, ਕੋਟਾ ਵਿੱਚ ਇਕੱਲੇ ਇਸ ਸਾਲ ਵਿੱਚ ਹੀ 14 ਵਿਦਿਆਰਥੀ ਖ਼ੁਦਕੁਸ਼ੀ ਕਰ ਚੁੱਕੇ ਹਨ। ਵਾਰ-ਵਾਰ ਮਿਲੀਆਂ ਚਿਤਾਵਨੀਆਂ ਦੇ ਬਾਵਜੂਦ ਸੰਸਥਾਈ ਤਣਾਅ ਦੇ ਕਾਰਨਾਂ ਜਿਵੇਂ ਸਖ਼ਤ ਪ੍ਰੀਖਿਆਵਾਂ, ਜ਼ਹਿਰੀਲੀ ਮੁਕਾਬਲੇਬਾਜ਼ੀ, ਗ਼ੈਰ-ਨਿਯਮਤ ਕੋਚਿੰਗ ਗਤੀਵਿਧੀਆਂ ਅਤੇ ‘ਗਾਰੰਟੀਸ਼ੁਦਾ ਸਫ਼ਲਤਾ’ ਦੇ ਬੋਝ ਦਾ ਅਜੇ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ।

Advertisement

ਹਾਲ ਹੀ ਵਿੱਚ ਕੇਂਦਰੀ ਖ਼ਪਤਕਾਰ ਸੁਰੱਖਿਆ ਅਥਾਰਿਟੀ (ਸੀਸੀਪੀਏ) ਨੇ ਗੁਮਰਾਹਕੁਨ ਇਸ਼ਤਿਹਾਰਬਾਜ਼ੀ ਤੇ ਗ਼ੈਰ-ਵਾਜਿਬ ਕਾਰੋਬਾਰੀ ਗਤੀਵਿਧੀਆਂ ਲਈ ਕਈ ਕੋਚਿੰਗ ਸੰਸਥਾਵਾਂ ਨੂੰ ਨੋਟਿਸ ਕੱਢਿਆ ਸੀ। ਕਈ ਇਸ਼ਤਿਹਾਰਾਂ ਨੇ ਆਪਣੇ ਦਾਅਵਿਆਂ ਨੂੰ ਸਿੱਧ ਕੀਤੇ ਬਿਨਾਂ ਸਿਖ਼ਰਲੇ ਰੈਂਕਾਂ ’ਤੇ ਪੱਕੀ ਚੋਣ ਦੇ ਵਾਅਦੇ ਕੀਤੇ ਸਨ। ਇਹ ਵਾਅਦੇ ਜੋ ਅਤਿ ਦੇ ਦਬਾਅ ਨਾਲ ਜੁੜੇ ਹੁੰਦੇ ਹਨ, ਅਕਸਰ ਕਮਜ਼ੋਰ ਵਿਦਿਆਰਥੀਆਂ ਅਤੇ ਬੇਚੈਨ ਮਾਪਿਆਂ ਨੂੰ ਇੱਕ ਜਾਲ ਵਿੱਚ ਫਸਾ ਲੈਂਦੇ ਹਨ। ਦੇਸ਼ ਦੇ ਟੌਪਰ ਸੱਭਿਆਚਾਰ ਨੂੰ ਨਵੀਂ ਅਤੇ ਨਿੱਗਰ ਸ਼ੁਰੂਆਤ ਦੀ ਬਹੁਤ ਜਿ਼ਆਦਾ ਲੋੜ ਹੈ। ਇਸ ਪਾਸੇ ਰਾਜਸਥਾਨ ਸਰਕਾਰ ਦਾ ਪ੍ਰਸਤਾਵ- ਕੋਚਿੰਗ ਇੰਸਟੀਚਿਊਟਜ਼ (ਕੰਟਰੋਲ ਐਂਡ ਰੈਗੂਲੇਸ਼ਨ) ਬਿੱਲ, ਮਹੱਤਵਪੂਰਨ ਕਦਮ ਹੈ। ਦਾਖਲੇ ਤੋਂ ਪਹਿਲਾਂ ਲਾਜ਼ਮੀ ਕਾਊਂਸਲਿੰਗ ਅਤੇ ਰੁਚੀ ਦੀ ਪਰਖ ਇਸ ਮਾਮਲੇ ਵਿੱਚ ਸਹਾਈ ਹੋ ਸਕਦੇ ਹਨ, ਪਰ ਅਮਲੀ ਕਾਰਵਾਈ ਦੀ ਵੱਧ ਅਹਿਮੀਅਤ ਹੈ। ਸਾਲ 2018 ਦੀਆਂ ਹਦਾਇਤਾਂ, ਜਿਨ੍ਹਾਂ ਦਾ ਮੰਤਵ ਮਨੋਵਿਗਿਆਨਕ ਮਦਦ ਤੇ ਪ੍ਰਾਈਵੇਟ ਸੰਸਥਾਵਾਂ ਨੂੰ ਨਿਯਮਤ ਕਰਨਾ ਸੀ, ਜਾਪਦਾ ਹੈ ਭੁਲਾ ਹੀ ਦਿੱਤੀਆਂ ਗਈਆਂ ਹਨ। ਸਖ਼ਤ ਨਿਗਰਾਨੀ ਤੋਂ ਬਿਨਾਂ ਨਵਾਂ ਕਾਨੂੰਨ ਵੀ ਮਹਿਜ਼ ਸੰਕੇਤਕ ਅਤੇ ਖਾਨਾਪੂਰਤੀ ਬਣ ਸਕਦਾ ਹੈ।

ਇਸ ਅਹਿਮ ਮਸਲੇ ਬਾਰੇ ਮਾਪਿਆਂ ਨੂੰ ਵੀ ਮੰਥਨ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਨਾ-ਮੁਨਾਸਬ ਵਿਸ਼ਿਆਂ ਵੱਲ ਧੱਕਣਾ ਜਾਂ ਉਨ੍ਹਾਂ ਦੀ ਕਾਬਲੀਅਤ ਨੂੰ ਅੰਕਾਂ ਤੇ ਰੈਂਕਿੰਗ ਨਾਲ ਜੋੜਨਾ ਨਿਰਾਸ਼ਾ ਹੀ ਉਪਜਾਉਂਦਾ ਹੈ। ਇਸ ਲਈ ਹੁਣ ਦੇਸ਼ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਰੈਂਕ ਨਾਲ ਜੋੜ ਕੇ ਦੇਖਣਾ ਬੰਦ ਕਰੇ, ਉਨ੍ਹਾਂ ਨੂੰ ਅਜਿਹੀਆਂ ਸ਼ਖ਼ਸੀਅਤਾਂ ਵਜੋਂ ਦੇਖਿਆ ਜਾਵੇ ਜਿਨ੍ਹਾਂ ਦੀਆਂ ਵੱਖੋ-ਵੱਖਰੀਆਂ ਤਾਕਤਾਂ ਅਤੇ ਸੀਮਾਵਾਂ ਹਨ। ਇਸ ਲਈ ਹੁਣ ਸਰਕਾਰ ਨੂੰ ਅਜਿਹਾ ਵਾਤਾਵਰਨ ਉਸਾਰਨਾ ਕਰਨਾ ਚਾਹੀਦਾ ਹੈ ਜਿਹੜਾ ਵੱਖ-ਵੱਖ ਵਿਸ਼ਿਆਂ ਵਿੱਚ ਰੁਚੀ ਰੱਖਣ ਵਾਲੇ ਨੌਜਵਾਨਾਂ ਲਈ ਲੋੜੀਂਦੀਆਂ ਨੌਕਰੀਆਂ ਪੈਦਾ ਕਰੇ। ਕੋਈ ਵੀ ਪ੍ਰੀਖਿਆ ਕਿਸੇ ਦੀ ਜਾਨ ਤੋਂ ਉੱਤੇ ਨਹੀਂ ਹੈ। ਬਿਨਾਂ ਸ਼ੱਕ, ਇਸ ਅਤਿ ਸੰਵੇਦਨਸ਼ੀਲ ਅਤੇ ਸਾਡੇ ਸਮਾਜ ਉੱਤੇ ਸਿੱਧੇ ਹੀ ਅਸਰ ਅੰਦਾਜ਼ ਹੋ ਰਹੇ ਮਸਲੇ ਨੂੰ ਪਹਿਲ ਦੇ ਆਧਾਰ ’ਤੇ ਨਜਿੱਠਣ ਚਾਹੀਦਾ ਹੈ।

Advertisement

Advertisement