ਵਿਦਿਅਕ ਅਦਾਰਿਆਂ ’ਚ ਲੱਗੀਆਂ ਲੋਹੜੀ ਦੀਆਂ ਰੌਣਕਾਂ
ਰਮੇਸ਼ ਭਾਰਦਵਾਜ
ਲਹਿਰਾਗਾਗਾ, 13 ਜਨਵਰੀ
ਇਥੇ ਸ਼ਿਵਮ ਕਾਲਜ ਆਫ ਐਜੂਕੇਸ਼ਨ ਖੋਖਰ ਕਲਾਂ ਅਤੇ ਕੇਸੀਟੀ ਕਾਲਜ ਆਫ ਇੰਜੀਨਅਰਿੰਗ ਫਤਿਹਗੜ੍ਹ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਚੇਅਰਮੈਨ ਅਨਿਲ ਕੁਮਾਰ ਗਰਗ, ਪ੍ਰੈਜ਼ੀਡੈਂਟ ਰਾਹੁਲ ਗਰਗ, ਪ੍ਰਿੰਸੀਪਲ ਡਾ. ਰਮਨਦੀਪ ਕੌਰ, ਪ੍ਰੋ. ਸਤਵਿੰਦਰ ਸਿੰਘ, ਪ੍ਰੋ. ਸੁਖਪਾਲ ਸਿੰਘ, ਪ੍ਰੋ. ਨੀਨਾ ਸ਼ਰਮਾ, ਪ੍ਰੋ. ਸੁਮਨਦੀਪ ਕੌਰ, ਅਮਨਦੀਪ ਸਿੰਘ, ਸਮੂਹ ਸਟਾਫ ਅਤੇ ਬੀਐੱਡ, ਐੱਮਐੱਡ ਦੇ ਵਿਦਿਆਰਥੀ ਸ਼ਾਮਲ ਸਨ। ਪ੍ਰੈਜ਼ੀਡੈਂਟ ਰਾਹੁਲ ਗਰਗ ਨੇ ਸਿੱਖਿਆ ਦੀ ਮਹੱਤਤਾ ਬਾਰੇ ਦੱਸਿਆ। ਪ੍ਰਿੰਸੀਪਲ ਡਾ. ਰਮਨਦੀਪ ਕੌਰ ਨੇ ਲੋਹੜੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਇਸੇ ਤਰ੍ਹਾਂ ਸੇਂਟ ਸੋਲਜ਼ਰ ਪਬਲਿਕ ਸਕੂਲ ਲਹਿਰਾਗਾਗਾ ਵਿੱਚ ਲੋਹੜੀ ਸਮਰਪਿਤ ਸਮਾਗਮ ਕਰਵਾਇਆ ਹਿਆ। ਸਕੂਲ ਦੇ ਐੱਮਡੀ ਰਾਜਿੰਦਰ ਕੁਮਾਰ ਸੋਨੂੰ ਵੱਲੋਂ ਲੋਹੜੀ ਦੇ ਮਹੱਤਵ ਬਾਰੇ ਜਾਗਰੂਕ ਕੀਤਾ। ਇਸੇ ਤਰ੍ਹਾਂ ਅਕੈਡਮਿਕ ਵਰਲਡ ਸਕੂਲ ਵਿੱਚ ਲੋਹੜੀ ਬੜੇ ਹੀ ਉਤਸ਼ਾਹ ਨਾਲ ਮਨਾਈ ਗਈ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਸੰਜੈ ਸਿੰਗਲਾ, ਪ੍ਰਿੰਸੀਪਲ ਜਸਵਿੰਦਰ ਚੀਮਾ, ਸਮੂਹ ਸਟਾਫ ਅਤੇ ਬੱਚਿਆਂ ਨੇ ਲੋਹੜੀ ਦੀ ਪਵਿੱਤਰ ਅਗਨੀ ਵਿੱਚ ਤਿਲ, ਗੁੜ, ਮੂੰਗਫਲੀ, ਰਿਓੜੀਆਂ ਪਾ ਕੇ ਕੀਤੀ। ਸਕੂਲ ਦੇ ਵਿਦਿਆਰਥੀਆਂ ਨੇ ਲੋਹੜੀ ਨਾਲ ਸਬੰਧਤ ਕਵਿਤਾ, ਗੀਤ, ਭਾਸ਼ਣ ਤੇ ਸੱਭਿਆਚਾਰਕ ਲੋਕ ਨਾਚ ਪੇਸ਼ ਕਰ ਕੇ ਖੂਬ ਰੰਗ ਬੰਨ੍ਹਿਆ।