ਵਿਆਹ ਤੋਂ 6 ਮਹੀਨੇ ਮਗਰੋਂ ਵਿਆਹੁਤਾ ਨੇ ਫ਼ਾਹਾ ਲਿਆ
04:38 AM Jun 29, 2025 IST
ਜੀਂਦ (ਪੱਤਰ ਪ੍ਰੇਰਕ): ਸਥਾਨਕ ਜ਼ਿਲ੍ਹੇ ਦੇ ਪਿੰਡ ਗੋਹੀਆਂ ਵਿੱਚ ਭੇਤਭਰੀ ਹਾਲਤ ਵਿੱਚ ਇੱਕ ਵਿਆਹੁਤਾ ਨੇ ਫ਼ਾਹਾ ਲੈ ਲਿਆ। ਜ਼ਿਕਰਯੋਗ ਹੈ ਕਿ ਪਿੰਡ ਮਨੋਹਰਪੁਰ ਦੀ ਸਪਨਾ ਦਾ ਵਿਆਹ 6 ਮਹੀਨੇ ਪਹਿਲਾਂ ਹੀ ਪਿੰਡ ਗੋਹੀਆਂ ਵਾਸੀ ਰਾਹੁਲ ਨਾਲ ਹੋਇਆ ਸੀ। ਉਸ ਦਾ ਪਤੀ ਰਾਹੁਲ ਕੱਲ੍ਹ ਰਾਤੀਂ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਜਦੋਂ ਉਹ ਘਰ ਪਹੁੰਚਿਆ ਤਾਂ ਦੇਖਿਆ ਕਿ ਰਾਤ ਨੂੰ ਸਪਨਾ ਨੇ ਕਮਰੇ ਵਿੱਚ ਫ਼ਾਹਾ ਲੈ ਲਿਆ। ਘਰ ਵਾਲਿਆਂ ਨੇ ਜਦੋਂ ਉਸ ਦੀ ਲਾਸ਼ ਨੂੰ ਲਟਕਦੀ ਵੇਖੀ ਤਾਂ ਉਨ੍ਹਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਥਾਨਾ ਅਲੇਵਾ ਪੁਲੀਸ ਨੇ ਘਟਨਾ ਸਥਾਨ ਉੱਤੇ ਪਹੁੰਚ ਕੇ ਲਾਸ਼ ਨੂੰ ਹੇਠਾਂ ਉਤਾਰਿਆ। ਸਪਨਾ ਦੀ ਮਾਂ ਨੇ ਦੱਸਿਆ ਕਿ ਸਹੁਰਿਆਂ ਵਿੱਚ ਸਪਨਾ ਠੀਕ-ਠਾਕ ਰਹਿ ਰਹੀ ਸੀ ਤੇ ਉਸ ਦੀ ਸਪਨਾ ਨਾਲ ਇੱਕ ਦਿਨ ਪਹਿਲਾਂ ਹੀ ਗੱਲਬਾਤ ਹੋਈ ਸੀ। ਉਸ ਨੇ ਖੁਦਕਸ਼ੀ ਕਿਉਂ ਕੀਤੀ, ਇਹ ਸਮਝ ਤੋਂ ਬਾਹਰ ਹੈ। ਫਿਲਹਾਲ ਪੁਲੀਸ ਨੇ ਲਾਸ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement