‘ਵਾਹ ਜ਼ਿੰਦਗੀ ਵਾਹ’ ਅੱਠ ਰੋਜ਼ਾ ਸਮਾਗਮ ਤਹਿਤ ਇਕਾਗਰਤਾ ’ਤੇ ਭਾਸ਼ਣ
03:59 AM Apr 25, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 24 ਅਪਰੈਲ
ਬ੍ਰਹਮਾ ਕੁਮਾਰੀਜ਼ ਪ੍ਰਭੂ ਅਨੂਭੂਤੀ ਭਵਨ ਵਿੱਚ ਕਰਵਾਏ ਅੱਠ ਰੋਜ਼ਾ ‘ਵਾਹ ਜ਼ਿੰਦਗੀ ਵਾਹ’ ਪ੍ਰੋਗਰਾਮ ਤਹਿਤ ਅੱਜ ਦੇ ਪੰਜਵੇਂ ਸ਼ੈਸ਼ਨ ਵਿਚ ਸਿੱਖਿਆ ਮਨੁੱਖੀ ਕਦਰਾਂ ਕੀਮਤਾਂ ਵਿਸ਼ੇ ’ਤੇ ਬ੍ਰਹਮ ਕੁਮਾਰੀਜ਼ ਵਿਸ਼ਵ ਵਿਦਿਆਲਿਆ ਮਾਊਂਟ ਆਬੂ ਤੋਂ ਆਏ ਅੰਤਰਰਾਸ਼ਟਰੀ ਮੋਟੀ ਵੇਸ਼ਨਲ ਸਪੀਕਰ ਬ੍ਰਾਹਮ ਕੁਮਾਰ ਡਾ. ਈਵੀ ਸਵਾਮੀਨਾਥਨ ਨੇ ਇਕਗਰਤਾ ਦਾ ਵਿਗਿਆਨ ’ਤੇ ਭਾਸ਼ਣ ਦਿੱਤਾ। ਉਨ੍ਹਾਂ ਸਰਲ ਭਾਸ਼ਾ ਵਿਚ ਸਮਝਾਇਆ ਕਿ ਇਕਾਗਰਤਾ ਕੀ ਹੁੰਦੀ ਹੈ। ਸਵਾਮੀਨਾਥਨ ਨੇ ਕਿਹਾ ਕਿ ਇਕਾਗਰਤਾ ਇੰਨੀ ਸਰਲ ਹੋਣੀ ਚਾਹੀਦੀ ਹੈ ਕਿ ਪੰਜਵੀਂ ਜਮਾਤ ਦਾ ਬੱਚਾ ਵੀ ਇਸ ਨੂੰ ਸਮਝ ਸਕੇ। ਉਨ੍ਹਾਂ ਡਾ. ਏਪੀਜੇ ਅਬਦੁਲ ਕਲਾਮ ਦੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਮਾਜ ਸੇਵੀ ਸੰਸਥਾ ਹੈਲਪਰ ਸੁਸਾਇਟੀ ਦੇ ਚੇਅਰਮੈਨ ਪ੍ਰਦੀਪ ਗੋਇਲ, ਪ੍ਰਧਾਨ ਤਿਲਕ ਰਾਜ ਅਗਰਵਾਲ, ਪੂਰਨ ਸਿੰਘ, ਸੈਂਟਰ ਇੰਚਾਰਜ ਨੀਤੀ ਦੀਦੀ ਤੇ ਨਿਜਾ ਦੀਦੀ ਮੌਜੂਦ ਸਨ।
Advertisement
Advertisement